ਹਰਿਆਣਾ ਦੀ 'ਕੋਵਿਡ ਜੇਲ੍ਹ' 'ਚੋਂ ਭੱਜੇ 13 ਕੈਦੀ ,ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

By  Jagroop Kaur May 9th 2021 05:38 PM -- Updated: May 9th 2021 05:39 PM

Covid 19  ਮਹਾਮਾਰੀ ਜਿਥੇ ਖੁਲ੍ਹੇ ਆਮ ਘੁੰਮਦੇ ਲੋਕਾਂ ਨੂੰ ਚਪੇਟ ਚ ਲੈ ਚੁਕੀ ਹੈ ਉਥੇ ਹੀ ਜੇਲ੍ਹਾਂ ਚ ਬੰਦ ਕੈਦੀ ਵੀ ਇਸ ਦੀ ਚਪੇਟ ਤੋਂ ਨਹੀਂ ਬਚ ਸਕੇ , ਦਰਅਸਲ ਹਰਿਆਣਾ ਦੇ ਰੇਵਾੜੀ ਵਿਚ ਬਣੀ ਕੋਵਿਡ ਜੇਲ੍ਹ 'ਚੋਂ 13 ਕੈਦੀ ਸ਼ਨੀਵਾਰ ਰਾਤ ਨੂੰ ਫਰਾਰ ਹੋ ਗਏ ਹਨ। ਕੈਦੀ ਬੈਰਕ ਦੀ ਗਰਿੱਲ ਕੱਟ ਕੇ ਚਾਦਰਾਂ ਦੀ ਰੱਸੀ ਦੇ ਸਹਾਰੇ ਕੰਧ ਟੱਪ ਕੇ ਫਰਾਰ ਹੋ ਗਏ ਹਨ।

Read More :ਮਹਿਲਾਵਾਂ ਨੇ ਫਿਰ ਰਚਿਆ ਇਤਿਹਾਸ, ਮਿਲਟਰੀ ਪੁਲਿਸ ਦੀ ਸ਼ੁਰੂਆਤ, ਲੋਕ ਸੇਵਾ ‘ਚ ਹੋਵੇਗਾ ਅਹਿਮ…

ਦੱਸਿਆ ਜਾ ਰਿਹਾ ਹੈ ਕਿ ਸਾਰੇ ਕੈਦੀ ਕੋਰੋਨਾ ਪਾਜ਼ੇਟਿਵ ਹਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮਹਿਕਮੇ 'ਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ। ਸਾਰੇ ਫਰਾਰ ਹੋਏ ਕੈਦੀਆਂ 'ਤੇ ਗੰਭੀਰ ਧਾਰਾਵਾਂ ਲੱਗੀਆਂ ਹੋਈਆਂ ਸਨ। ਇਸ ਸਬੰਧ ਵਿਚ ਸਦਰ ਥਾਣਾ ਪੁਲਸ ਜਾਂਚ 'ਚ ਜੁੱਟੀ ਹੋਈ ਹੈ। ਫਰਾਰ 13 ਕੈਦੀਆਂ ਦੀ ਪੁਲਸ ਮਹਿਕਮੇ ਨੇ ਤਸਵੀਰਾਂ ਅਤੇ ਨਾਂ ਸਾਂਝੇ ਕੀਤੇ ਹਨ। Also Read | Amid surge in COVID-19 cases, IPL 2021 postponed

ਜਾਣਕਾਰੀ ਮੁਤਾਬਕ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਫਿਦੇੜੀ ਜੇਲ੍ਹ ਨੂੰ ਕਰੀਬ ਇਕ ਹਫ਼ਤੇ ਪਹਿਲਾਂ ਪ੍ਰਦੇਸ਼ ਦੀ ਕੋਵਿਡ ਜੇਲ੍ਹ ਬਣਾ ਦਿੱਤਾ ਗਿਆ ਸੀ। ਇਸ ਜੇਲ੍ਹ ਵਿਚ ਪ੍ਰਦੇਸ਼ ਦੀਆਂ ਜੇਲ੍ਹਾਂ 'ਚੋਂ ਸ਼ਿਫਟ ਕਰ ਕੇ ਕਰੀਬ 450 ਕੋਰੋਨਾ ਪਾਜ਼ੇਟਿਵ ਕੈਦੀਆਂ ਨੂੰ ਰੱਖਿਆ ਗਿਆ ਸੀ।  ਸ਼ਨੀਵਾਰ ਰਾਤ ਨੂੰ ਇਕ ਹੀ ਬੈਰਕ ਵਿਚ ਬੰਦ 13 ਕੈਦੀ ਗਰਿੱਲ ਕੱਟ ਕੇ ਬਾਹਰ ਨਿਕਲ ਆਏ ਅਤੇ ਚਾਦਰ ਦੀ ਰੱਸੀ ਬਣਾ ਕੇ ਜੇਲ ਦੀ ਕੰਧ ਟੱਪ ਕੇ ਫਰਾਰ ਹੋ ਗਏ। ਸਵੇਰੇ ਕੈਦੀਆਂ ਦੀ ਗਿਣਤੀ ਕਰਨ ਦੌਰਾਨ 13 ਕੈਦੀ ਫਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿਚ ਹਫੜਾ-ਦਫੜੀ ਮਚ ਗਈ।ਪੁਲਿਸ ਦੀਆਂ ਟੀਮਾਂ ਜ਼ਿਲ੍ਹੇ ਵਿਚ ਫਰਾਰ ਕੈਦੀਆਂ ਦੀ ਭਾਲ 'ਚ ਜੁੱਟੀ ਹੋਈ ਹੈ।

Related Post