ਹਰਿਆਣਾ ਵਿਧਾਨ ਸਭਾ ਚੋਣਾਂ 2019 : ਆਦਮਪੁਰ ਤੋਂ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਨੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਹਰਾਇਆ

By  Shanker Badra October 24th 2019 02:22 PM -- Updated: October 24th 2019 02:24 PM

ਹਰਿਆਣਾ ਵਿਧਾਨ ਸਭਾ ਚੋਣਾਂ 2019 : ਆਦਮਪੁਰ ਤੋਂ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਨੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਹਰਾਇਆ:ਆਦਮਪੁਰ : ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ ਅਤੇ ਇਨੈਲੋ ਤੋਂ ਵੱਖ ਹੋ ਕੇ ਨਵੀਂ ਪਾਰਟੀ (ਜਨਨਾਇਕ ਜਨਤਾ ਪਾਰਟੀ) ਬਣਾਉਣ ਵਾਲੇ ਦੁਸ਼ਯੰਤ ਚੌਟਾਲਾ ਕਿੰਗ ਮੇਕਰ ਦੇ ਤੌਰ 'ਤੇ ਉਭਰੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ-ਕਾਂਗਰਸ ਦੋਵੇਂ ਪਾਰਟੀਆਂ 35-35 ਸੀਟਾਂ 'ਤੇ ਅੱਗੇ ਚਲ ਰਹੀਆਂ ਹਨ।

Haryana Assembly Elections 2019: Phagwara Congress Candidate KULDEEP BISHNOI Winner ਹਰਿਆਣਾ ਵਿਧਾਨ ਸਭਾ ਚੋਣਾਂ 2019 : ਆਦਮਪੁਰ ਤੋਂ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਨੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਹਰਾਇਆ

ਇਸ ਦੌਰਾਨ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਨੇ ਭਾਜਪਾ ਦੀ ਉਮੀਦਵਾਰ ਅਤੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ।ਕੁਲਦੀਪ ਬਿਸ਼ਨੋਈ ਸਾਬਕਾ ਸੀਐਮ ਭਜਨ ਲਾਲ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਹਨ। ਓਥੇ ਕੁਲਦੀਪ ਬਿਸ਼ਨੋਈ 17249 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤੇ ਹਨ।

Haryana Assembly Elections 2019: Phagwara Congress Candidate KULDEEP BISHNOI Winner ਹਰਿਆਣਾ ਵਿਧਾਨ ਸਭਾ ਚੋਣਾਂ 2019 : ਆਦਮਪੁਰ ਤੋਂ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਨੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਹਰਾਇਆ

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਸ਼ਹੂਰ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।

-PTCNews

Related Post