ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ

By  Shanker Badra October 25th 2019 03:16 PM

ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ:ਹਰਿਆਣਾ : ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇੱਕ ਦਮ ਸਿਆਸਤ ਕਾਫ਼ੀ ਗਰਮਾਈ ਗਈ ਹੈ। ਹਰਿਆਣਾ 'ਚ ਬਹੁਮਤ ਦੇ ਅੰਕੜਿਆਂ ਤੋਂ ਦੂਰ ਦਿਸ ਰਹੀ ਭਾਰਤੀ ਜਨਤਾ ਪਾਰਟੀ ਨੂੰ ਹੁਣ ਆਜ਼ਾਦ ਉਮੀਦਵਾਰਾਂ ਦਾ ਸਾਥ ਮਿਲ ਗਿਆ ਹੈ। ਹਰਿਆਣਾ ’ਚ ਭਾਜਪਾ ਹੁਣ ਸੱਤ ਆਜ਼ਾਦ ਵਿਧਾਇਕਾਂ ਤੇ ਹਰਿਆਣਾ ਲੋਕ ਹਿਤ ਪਾਰਟੀ (HLP) ਦੇ ਵਿਧਾਇਕ ਗੋਪਾਲ ਕਾਂਡਾ ਦੀ ਮਦਦ ਨਾਲ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਹੈ। [caption id="attachment_353465" align="aligncenter" width="300"]Haryana BJP preparing to form a government with independent MLAs ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ[/caption] ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਹੀ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨੂੰ ਮਿਲਣਗੇ। ਅੱਜ ਸ਼ਾਮ ਤੱਕ ਉਨ੍ਹਾਂ ਵੱਲੋਂ ਸਹੁੰ ਚੁੱਕ ਲੈਣ ਦੀ ਸੰਭਾਵਨਾ ਹੈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ਤੇ ਉਹ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ। ਹਰਿਆਣਾ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। [caption id="attachment_353464" align="aligncenter" width="300"]Haryana BJP preparing to form a government with independent MLAs ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ[/caption] ਦੱਸ ਦੇਈਏ ਕਿ ਪੰਜ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ (ਦਾਦਰੀ), ਬਲਰਾਜ ਕੁੰਡੂ (ਮਹਿਮ), ਧਰਮਪਾਲ ਗੌਂਡਰ (ਨੀਲੋਖੇੜੀ), ਨੈਨ ਪਾਲ ਰਾਵਤ (ਪ੍ਰਿਥਲਾ) ਅਤੇ ਰਣਧੀਰ ਗੋਲਣ (ਪੁੰਡਰੀ) ਭਾਜਪਾ ਦੇ ਹੀ ਬਾਗ਼ੀ ਹਨ, ਜਿਹੜੇ ਆਜ਼ਾਦ ਉਮੀਦਵਾਰਾਂ ਵਜੋਂ ਚੁਣ ਲੜੇ ਹਨ। ਇਸ ਤੋਂ ਇਲਾਵਾ ਬਾਕੀ ਦੇ ਦੋ ਆਜ਼ਾਦ ਵਿਧਾਇਕ ,ਰਣਜੀਤ ਸਿੰਘ (ਰਾਣੀਆ) ਜੋ ਸਾਬਕਾ ਉੱਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ ਅਤੇ ਸੱਤਵੇਂ ਵਿਧਾਇਕ ਬਾਦਸ਼ਾਹਪੁਰ ਤੋਂ ਚੁਣੇ ਗਏ ਰਾਕੇਸ਼ ਦੌਲਤਾਬਾਦ ਹਨ। [caption id="attachment_353460" align="aligncenter" width="300"]Haryana BJP preparing to form a government with independent MLAs ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ[/caption] ਓਧਰ ਜਨਨਾਇਕ ਜਨਤਾ ਪਾਰਟੀ (JJP) ਦੇ ਲੀਡਰ ਦੁਸ਼ਯੰਤ ਚੌਟਾਲਾ, ਜਿਨ੍ਹਾਂ ਦੀ ਪਾਰਟੀ ਨੇ 10 ਸੀਟਾਂ ਜਿੱਤੀਆਂ ਹਨ, ਨੇ ਦੱਸਿਆ ਕਿ ਉਹ ਅੱਜ ਸ਼ੁੱਕਰਵਾਰ ਨੂੰ ਹੀ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੇ ਭਾਜਪਾ ਨੂੰ ਆਪਣੀ ਹਮਾਇਤ ਦੇਣੀ ਹੈ ਜਾਂ ਨਹੀਂ। ਉਂਝ ਹੁਣ ਭਾਜਪਾ ਨੂੰ JJP ਦੀ ਹਮਾਇਤ ਦੀ ਲੋੜ ਤਾਂ ਨਹੀਂ ਪਰ ਜੇ ਉਸ ਨੂੰ JJP ਦੀ ਹਮਾਇਤ ਵੀ ਮਿਲ ਜਾਂਦੀ ਹੈ ਤਾਂ ਉਸ ਲਈ ਭਵਿੱਖ ’ਚ ਸਾਰੇ ਰਾਹ ਕਾਫ਼ੀ ਹੱਦ ਤੱਕ ਪੱਧਰੇ ਹੋ ਜਾਣਗੇ। [caption id="attachment_353461" align="aligncenter" width="300"]Haryana BJP preparing to form a government with independent MLAs ਹਰਿਆਣਾ 'ਚ ਭਾਜਪਾ ਹੁਣ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾਉਣ ਲਈ ਕਰ ਰਹੀ ਹੈ ਤਿਆਰੀ ,ਗੋਪਾਲ ਕਾਂਡਾ ਨੇ ਵੀ ਦਿੱਤਾ ਸਮਰਥਨ[/caption] ਦੱਸ ਦੇਈਏ ਕਿ ਹਰਿਆਣਾ ਲੋਕ ਹਿੱਤ ਪਾਰਟੀ ਦੇ ਉਮੀਦਵਾਰ ਗੋਪਾਲ ਕਾਂਡਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦਿੱਲੀ 'ਚ ਗੋਪਾਲ ਕਾਂਡਾ ਨੇ ਦੱਸਿਆ ਕਿ ਅਸੀਂ ਆਜ਼ਾਦ ਉਮੀਦਵਾਰਾਂ ਨੇ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਲ 1926 ਤੋਂ ਆਰ. ਐੱਸ. ਐੱਸ. ਨਾਲ ਜੁੜੇ ਹੋਏ ਸਨ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਜਨ ਸੰਘ ਦੀ ਟਿਕਟ 'ਤੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ। ਇਸ ਦੇ ਨਾਲ ਹੀ ਕਾਂਡਾ ਨੇ ਕਿਹਾ ਕਿ ਕਾਂਗਰਸ ਵੀ ਉਨ੍ਹਾਂ ਦੇ ਸੰਪਰਕ 'ਚ ਸੀ ਪਰ ਉਹ ਉਸ ਨੂੰ ਇੱਕ ਵਾਰ ਸਮਰਥਨ ਦੇ ਕੇ ਦੇਖ ਚੁੱਕੇ ਚੁੱਕੇ ਹਨ। -PTCNews

Related Post