ਹਰਿਆਣਾ: 5 ਜੁਲਾਈ ਤੱਕ ਵਧਾਇਆ ਲਾਕਡਾਊਨ, ਦਿੱਤੀਆਂ ਇਹ ਛੋਟਾਂ

By  Baljit Singh June 27th 2021 04:45 PM

ਚੰਡੀਗੜ੍ਹ: ਹਰਿਆਣਾ ’ਚ ਕੋਰੋਨਾ ਵਾਇਰਸ ਕਾਰਨ 2 ਮਈ ਤੋਂ ਲਾਇਆ ਗਿਆ ਲਾਕਡਾਊਨ 5 ਜੁਲਾਈ ਤੱਕ ਵਧਾ ਦਿੱਤਾ ਗਿਆ ਹਾਲਾਂਕਿ ਹਰਿਆਣਾ ਰਾਜ ਆਫ਼ਤਾ ਪ੍ਰਬੰਧਨ ਅਥਾਰਟੀ ਵਲੋਂ ਅੱਜ ਜਾਰੀ ਇਕ ਹੁਕਮ ਵਿਚ ਕੁਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਅਥਾਰਟੀ ਮੁਤਾਬਕ ਕੋਵਿਡ-19 ਪਾਜ਼ੇਟੀਵਿਟੀ ਦਰ ਅਤੇ ਨਵੇਂ ਮਾਮਲਿਆਂ ਦੀ ਗਿਣਤੀ ’ਚ ਕਮੀ ਆਈ ਹੈ ਪਰ ਮਹਾਮਾਰੀ ਨੂੰ ਕਾਬੂ ਪਾਉਣ ਲਈ 5 ਜੁਲਾਈ ਤੱਕ ਲਾਕਡਾਊਨ ਵਧਾਇਆ ਗਿਆ ਹੈ। ਪੜੋ ਹੋਰ ਖਬਰਾਂ: ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ 9 ਤੇ 24 ਜੁਲਾਈ ਨੂੰ ਟਰੈਕਟਰ ਮਾਰਚ ਦਾ ਐਲਾਨ ਅਥਾਰਟੀ ਦੇ ਹੁਕਮ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਕੈਂਪਸਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਵਿਚ ਸਿਰਫ਼ ਰਿਸਰਚ ਸਕਾਲਰ ਹੀ ਆ ਸਕਣਗੇ। ਨਵੇਂ ਹੁਕਮ ਮੁਤਾਬਕ ਸੂਬੇ ਵਿਚ ਮਹਿਲਾ ਅਤੇ ਬਾਲ ਵਿਕਾਸ ਮਹਿਕਮੇ ਅਧੀਨ ਆਉਣ ਵਾਲੇ ਆਂਗਣਵਾੜੀ ਕੇਂਦਰ 31 ਜੁਲਾਈ ਤੱਕ ਬੰਦ ਰਹਿਣਗੇ, ਜਦਕਿ ਧਾਰਮਿਕ ਸਥਾਨ ਇਕ ਵਿਚ 50 ਲੋਕਾਂ ਦੀ ਮੌਜੂਦਗੀ ਨਾਲ ਖੋਲ੍ਹ ਦਿੱਤੇ ਗਏ ਹਨ। ਪੜੋ ਹੋਰ ਖਬਰਾਂ: 26 ਜੂਨ ਨੂੰ ਚੰਡੀਗੜ੍ਹ ਵਿਚ ਕਿਸਾਨ ਮਾਰਚ ਮਾਮਲੇ ‘ਚ ਲੱਖਾ ਸਿਧਾਣਾ ਖਿਲਾਫ ਕੇਸ ਦਰਜ ਲਾਕਡਾਊਨ ਦੌਰਾਨ ਨਿਯਮ ਪ੍ਰਦੇਸ਼ ਵਿਚ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਦਾ ਹੋਵੇਗਾ। ਮਾਲਜ਼ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਰਾਤ ਨੂੰ 8 ਵਜੇ ਬੰਦ ਹੋਣਗੇ। ਰੈਸਟੋਰੈਂਟ, ਬਾਰ ਹੋਟਲ ਮਾਲਕ ਸਮੇਤ ਸਵੇਰੇ 10 ਵਜੇ ਖੁੱਲ੍ਹ ਕੇ ਰਾਤ 10 ਵਜੇ ਬੰਦ ਹੋਣਗੇ ਰੈਸਟੋਰੈਂਟਾਂ ’ਚ ਬੈਠਣ ਦੀ ਸਮਰੱਥਾ 50 ਫ਼ੀਸਦੀ ਹੀ ਰੱਖੀ ਗਈ ਹੈ। ਖਾਣੇ ਦੀ ਹੋਮ ਡਿਲਿਵਰੀ ਰਾਤ 10 ਵਜੇ ਤੱਕ ਕੀਤੀ ਜਾ ਸਕੇਗੀ। ਵਿਆਹ, ਦਾਹ ਸੰਸਕਾਰ ਵਿਚ 50 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਆਗਿਆ ਹੈ। ਬਰਾਤ ਦੀ ਆਗਿਆ ਨਹੀਂ ਹੈ। ਖੁੱਲ੍ਹੀਆਂ ਥਾਵਾਂ ’ਚ 50 ਵਿਅਕਤੀਆਂ ਦੀ ਵਧ ਤੋਂ ਵਧ ਸੀਮਾ ਨਾਲ ਸਭਾਵਾਂ ਦੀ ਆਗਿਆ ਹੋਵੇਗੀ। 50 ਫ਼ੀਸਦੀ ਸਮਰੱਥਾ ਨਾਲ ਜਿਮ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ 'ਚ ਦੋ ਸਿੱਖ ਕੁੜੀਆਂ ਦਾ ਜ਼ਬਰੀ ਕਰਵਾਇਆ ਧਰਮ ਪਰਿਵਰਤਨ -PTC News

Related Post