ਕੈਂਸਰ ਨਾਲ ਲੜ੍ਹ ਰਹੇ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸੰਧੂ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

By  Jashan A January 19th 2019 02:24 PM

ਕੈਂਸਰ ਨਾਲ ਲੜ੍ਹ ਰਹੇ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸੰਧੂ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ,ਚੰਡੀਗੜ੍ਹ: ਹਰਿਆਣਾ ਦੇ ਪਿਹੋਵਾ ਤੋਂ ਇਨੈਲੋ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਜਸਵਿੰਦਰ ਸੰਧੂ ਦਾ ਅੱਜ ਦੇਹਾਂਤ ਹੋ ਗਿਆ। ਜਸਵਿੰਦਰ ਸਿੰਘ ਦੀ ਉਮਰ 63 ਸਾਲ ਦੀ ਸੀ ਤੇ ਉਹਨਾਂ ਨੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ।

jaswinder sandhu ਕੈਂਸਰ ਨਾਲ ਲੜ੍ਹ ਰਹੇ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸੰਧੂ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

ਮਿਲੀ ਜਾਣਕਾਰੀ ਮੁਤਾਬਕ ਸੰਧੂ ਕੁਝ ਮਹੀਨਿਆਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਉਹ ਇਨੈਲੋ ਵਿਧਾਇਕ ਦਲ ਦੇ ਨੇਤਾ ਵੀ ਸਨ।ਜਸਵਿੰਦਰ, ਓਮ ਪ੍ਰਕਾਸ਼ ਚੌਟਾਲਾ ਸਰਕਾਰ ਦੌਰਾਨ ਖੇਤੀਬਾੜੀ ਮੰਤਰੀ ਸਨ ਅਤੇ ਮੌਜੂਦਾ ਸਮੇਂ ਵਿਚ ਇਨੈਲੋ ਵਿਧਾਇਕ ਦਲ ਦੇ ਨੇਤਾ ਵੀ ਸਨ।

jaswinder sandhu ਕੈਂਸਰ ਨਾਲ ਲੜ੍ਹ ਰਹੇ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸੰਧੂ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸੰਧੂ ਦਾ ਅੰਤਿਮ ਸੰਸਕਾਰ ਐਤਵਾਰ ਭਾਵ ਕੱਲ ਦੁਪਹਿਰ ਨੂੰ ਪਿਹੋਵਾ ਦੇ ਨੇੜੇ ਪਿੰਡ ਗੁਮਥਲਾ ਗਰਹੂ 'ਚ ਹੋਵੇਗਾ।

-PTC News

Related Post