ਹਰਿਆਣਾ 'ਚ ਗਰਜੇ PM , ਹਰਿਆਣੇ ਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ

By  Shanker Badra October 14th 2019 08:22 PM

ਹਰਿਆਣਾ 'ਚ ਗਰਜੇ PM , ਹਰਿਆਣੇਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ:ਫਰੀਦਾਬਾਦ : ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਫਿਰ ਤੋਂ ਜਿਤਾਉਣ ਲਈ ਆਪਣੀ ਪਹਿਲੀ ਰੈਲੀ ਕਰਨ ਲਈ ਪਹੁੰਚੇ ਹਨ। ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੱਲਭਗੜ੍ਹ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਹੈ ਕਿ ਜਦੋਂ ਵੀ ਮੈਂ ਤੁਹਾਡੇ ਕੋਲ ਹਰਿਆਣਾ 'ਚ ਆਉਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ਆਇਆ ਹਾਂ। ਹਰਿਆਣੇ ਦਾ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਵਿਚ ਤਬਦੀਲੀ ਹਮੇਸ਼ਾ ਮੇਰੀ ਤਰਜੀਹ ਰਹੀ ਹੈ।

HaryanaAssemblyelections2019 : Prime Minister Modi to address rally in Ballabhgarh ਹਰਿਆਣਾ 'ਚ ਗਰਜੇ PM , ਹਰਿਆਣੇਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ

ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਅਤੇ ਵਿਸ਼ਵ ਦੇ ਵੱਡੇ -ਵੱਡੇ ਨੇਤਾ ਭਾਰਤ ਨਾਲ ਖੜੇ ਹੋਣ ਅਤੇ ਉਨ੍ਹਾਂ ਨਾਲ ਜੁੜਨ ਲਈ ਬੇਤਾਬ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਫ਼ਤਵਾ ਦਿੱਤਾ ਹੈ, ਉਸ ਤੋਂ ਇਹ ਸੰਦੇਸ਼ ਦੁਨੀਆ ਨੂੰ ਭੇਜਿਆ ਗਿਆ ਹੈ ਕਿ ਹੁਣ ਭਾਰਤ ਦਾ ਸਮਾਜ ਵੰਡਿਆ ਹੋਇਆ ਨਹੀਂ ਹੈ ਬਲਕਿ ਇਕਜੁੱਟ ਹੋ ਕੇ ਵਿਕਾਸ ਅਤੇ ਵਿਸ਼ਵਾਸ ਦੀ ਨੀਤੀ ਨਾਲ ਖੜਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਇਹ ਲੋਕਾਂ ਦੇ ਵਿਸਵਾਸ਼ ਦਾ ਨਤੀਜਾ ਹੈ ਕਿ ਭਾਰਤ ਅਜਿਹੇ ਫੈਸਲੇ ਲੈ ਰਿਹਾ ਹੈ ,ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।

HaryanaAssemblyelections2019 : Prime Minister Modi to address rally in Ballabhgarh ਹਰਿਆਣਾ 'ਚ ਗਰਜੇ PM , ਹਰਿਆਣੇਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣੇ ਦਾ ਵਿਕਾਸ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ ਜੋ ਦਿਖਾਈ ਦੇ ਰਿਹਾ ਹੈ। ਇਸ ਸੈਕਟਰ ਦੀ ਹਰ ਜ਼ਰੂਰਤ ਦੇ ਮੱਦੇਨਜ਼ਰ ਹਜ਼ਾਰਾਂ ਕਰੋੜਾਂ ਯੋਜਨਾਵਾਂ ਪੂਰੀਆਂ ਹੋ ਰਹੀਆਂ ਹਨ। ਲੋਕਾਂ ਅਤੇ ਉਦਯੋਗਾਂ ਨੂੰ ਸੰਪਰਕ ਦਾ ਲਾਭ ਮਿਲ ਰਿਹਾ ਹੈ। ਚੱਲ ਰਹੀਆਂ ਯੋਜਨਾਵਾਂ ਦੇ ਪੂਰਾ ਹੋਣ ਨਾਲ ਹਰਿਆਣਾ ਦੀ ਆਰਥਿਕਤਾ ਬਦਲ ਜਾਵੇਗੀ।ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਰਾਫੇਲ ਲੜਾਕੂ ਜਹਾਜ਼ ਨੂੰ ਲੈ ਕੇ ਕਿਵੇਂ ਹੰਗਾਮਾ ਖੜਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਪੂਰਾ ਜ਼ੋਰ ਲਾਇਆ ਕਿ ਰਾਫੇਲ ਸੌਦਾ ਰੱਦ ਹੋ ਜਾਵੇ ਅਤੇ ਨਵਾਂ ਲੜਾਕੂ ਜਹਾਜ਼ ਭਾਰਤ ਵਿੱਚ ਨਾ ਆ ਸਕੇ ਪਰ ਉਨ੍ਹਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਹਿਲਾ ਲੜਾਕੂ ਜਹਾਜ਼ ਭਾਰਤ ਨੂੰ ਸੌਂਪਿਆ ਗਿਆ ਹੈ।

ਹਰਿਆਣਾ 'ਚ ਗਰਜੇ PM , ਹਰਿਆਣੇਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਅਜਿਹੀਆਂ ਪਾਰਟੀਆਂ ਦੀ ਕਰਨੀ ਕਿਵੇਂ ਰਹੀਂ ਹੈ, ਇਸ ਦਾ ਜਿੰਦਾ ਸਬੂਤ ਵਨ ਰੈਂਕ ਵਨ ਪੈਨਸ਼ਨ ਰਿਹਾ ਹੈ। ਇਹ ਲੋਕ ਤੁਹਾਡੇ ਨਾਲ ਝੂਠ ਬੋਲਦੇ ਰਹੇ ਪਰ ਵਨ ਰੈਂਕ ਵਨ ਪੈਨਸ਼ਨ ਲਾਗੂ ਨਹੀਂ ਕੀਤੀ। ਅੱਜ ਹਰਿਆਣਾ ਦੇ ਤਕਰੀਬਨ ਦੋ ਲੱਖ ਸਾਬਕਾ ਸੈਨਿਕਾਂ ਨੂੰ ਵੀ ਇਸਦਾ ਲਾਭ ਮਿਲਿਆ ਹੈ। ਇਨ੍ਹਾਂ ਲੋਕਾਂ ਨੇ ਹਰ ਵਾਰ ਵੱਖ -ਵੱਖ ਬਹਾਨੇ ਬਣਾ ਕੇ ਤਿੰਨ ਤਾਲਕ ਵਿਰੁੱਧ ਕਾਨੂੰਨ ਨੂੰ ਰੋਕਿਆ ਹੈ।

HaryanaAssemblyelections2019 : Prime Minister Modi to address rally in Ballabhgarh ਹਰਿਆਣਾ 'ਚ ਗਰਜੇ PM , ਹਰਿਆਣੇਦੇ ਕੈਪਟਨ ਬਾਰੇ ਪੁੱਛਣ ਵਾਲੇ ਅੱਜ ਆਪਣੀ ਹੀ ਟੀਮ ਸਾਂਭਣ 'ਚ ਲੱਗੇ : ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਜੋ ਵੀ ਯਤਨ ਕੀਤੇ ਹਨ, ਮਨੋਹਰ ਲਾਲ ਅਤੇ ਹਰਿਆਣਾ ਵਿੱਚ ਉਨ੍ਹਾਂ ਦੀ ਟੀਮ ਨੇ ਇਸ ਨੂੰ ਰਾਜ ਵਿੱਚ ਲਾਗੂ ਕਰਨ ਲਈ ਕੰਮ ਕੀਤਾ ਹੈ। ਹਰਿਆਣਾ ਵਿਚ ਨੌਂ ਲੱਖ ਪਖਾਨੇ ਬਣਾਏ ਗਏ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 32 ਲੱਖ ਤੋਂ ਵੱਧ ਮਕਾਨ ਬਣਾਏ ਜਾ ਚੁੱਕੇ ਹਨ। 2032 ਤੱਕ ਦੇਸ਼ ਵਿਚ ਹਰ ਕੋਈ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ,ਬੇਟੀ ਪੜਾਓ ਲਈ ਹਰਿਆਣਾ ਵਧਾਈ ਦਾ ਹੱਕਦਾਰ ਹੈ।

-PTCNews

Related Post