ਅਜੇ ਹੋਰ ਹੋਵੇਗੀ ਮੋਹਲੇਧਾਰ ਵਰਖਾ, ਮੌਸਮ ਵਿਭਾਗ ਨੇ ਜਾਰੀ ਕੀਤਾ ਨਵਾਂ ਅਲਰਟ 

By  Joshi September 24th 2018 02:27 PM -- Updated: September 24th 2018 05:31 PM

Heavy Rain in Punjab and North India creates Flood like Situation: ਅਜੇ ਹੋਰ ਹੋਵੇਗੀ ਮੋਹਲੇਧਾਰ ਵਰਖਾ, ਮੌਸਮ ਵਿਭਾਗ ਨੇ ਜਾਰੀ ਕੀਤਾ ਨਵਾਂ ਅਲਰਟ ਉੱਤਰ ਭਾਰਤ 'ਚ ਪੈ ਰਿਹਾ ਲਗਾਤਾਰ ਮੀਂਹ ਅਜੇ ਜਲਦੀ ਕੀਤੇ ਰੁਕਣ ਵਾਲਾ ਨਹੀਂ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਇੱਕ ਅਲਰਟ ਮੁਤਾਬਕ ਟ੍ਰਾਈ ਸਿਟੀ 'ਚ ਮੱਧਮ ਤੀਬਰਤਾ ਦੀ ਬਾਰਸ਼ ਅਗਲੇ ੧੨ ਤੋਂ ੨੪ ਘੰਟਿਆਂ ਦੌਰਾਨ ਜਾਰੀ ਰਹਿਣ ਦੀ ਬਹੁਤ ਸੰਭਾਵਨਾ ਹੈ। ਇਸੇ ਸਮੇਂ ਦੌਰਾਨ ਭਾਰੀ ਬਾਰਿਸ਼ (> 64.5 ਮਿਲੀਮੀਟਰ) ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਹਾਂਲਾਕਿ, ਕੱਲ੍ਹ ਤੋਂ ਭਾਰੀ ਮੀਂਹ ਬੂੰਦਾਂ-ਬਾਦੀ 'ਚ ਤਬਦੀਲ ਹੋ ਕੇ ਕੁਝ ਰਾਹਤ ਦੇ ਸਕਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋਈ ਬਰਸਾਤ ਕਾਰਨ ਸਵਾਂ ਨਦੀ ਦੇ ਵਿੱਚ ੭੪੬੦੦ ਕਿਊਸਿਕ ਪਾਣੀ ਹੋਇਆ ਪੰਜਾਬ ਵੱਲ ਕੁੱਲ ਮਿਲਾ ਕੇ ਸ਼ਾਮ 4-5 ਵਜੇ ਦੇ ਕਰੀਬ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਸਤਲੁਜ ਦਰਿਆ ਵਿੱਚ ਇੱਕ ਲੱਖ ਕਿਊਸਿਕ ਪਾਣੀ ਆ ਸਕਦਾ ਹੈ। ਸਤਲੁਜ ਦਰਿਆ ਦਾ ਪਾਣੀ ਓਵਰ ਫਲੋ ਹੋ ਕੇ ਪਿੰਡਾਂ ਪਿੰਡਾਂ ਵਿੱਚ ਪਹੁੰਚਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਐਸਡੀਐਮ ਆਨੰਦਪੁਰ ਸਾਹਿਬ ਹਰਬੰਸ ਸਿੰਘ ਵੱਲੋਂ ਸਤਲੁਜ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। [video width="640" height="352" mp4="https://www.ptcnews.tv/wp-content/uploads/2018/09/1.mp4"][/video] ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਚੌਵੀ ਘੰਟੇ ਲਈ ਚੱਲ ਰਹੇ ਫਲੱਡ ਕੰਟਰੋਲ ਰੂਮ ਵਿੱਚ ਕੀਤਾ ਜਾ ਸਕਦਾ ਹੈ। —PTC News

Related Post