ਦੁਖੀ ਕਿਸਾਨਾਂ ਦੀਆਂ ਵਾਹੀਆਂ ਜਾ ਰਹੀਆਂ ਫਸਲਾਂ ਨੂੰ ਰੋਕਣ ਵਾਸਤੇ ਹੈਲਪਲਾਈਨ ਅੱਜ ਹੋਵੇਗੀ ਚਾਲੂ

By  Joshi June 15th 2018 09:31 AM

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀਆਂ ਵਾਹੀਆਂ ਜਾ ਰਹੀਆਂ ਫਸਲਾਂ ਨੂੰ ਰੋਕਣ ਵਾਸਤੇ ਬਣਾਈ ਹੈਲਪਲਾਈਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਦੁਖੀ ਕਿਸਾਨਾਂ ਦੀ ਮਦਦ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ,ਜਿਹਨਾਂ ਦੀਆਂ ਫਸਲਾਂ ਨੂੰ ਕਾਂਗਰਸ ਸਰਕਾਰ ਦੇ ਹੁਕਮਾਂ ਉੱਤੇ ਬਰਬਾਦ ਕੀਤਾ ਜਾ ਰਿਹਾ ਹੈ। ਪਾਰਟੀ ਨੇ ਆਪਣੀ ਸੀਨੀਅਰ ਅਤੇ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਨੂੰ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਰਾਜ ਭਰ ਵਿਚ ਵਿਰੋਧ ਕਰਨ ਲਈ ਆਖਿਆ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਨੇ 9815399333 ਨੰਬਰ ਵਾਲੀ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ,ਜਿਹੜੀ ਅੱਜ ਸ਼ਾਮੀ ਸੱਤ ਵਜੇ ਤੋਂ ਬਾਅਦ ਚਾਲੂ ਹੋ ਜਾਵੇਗੀ ਤਾਂ ਕਿ ਰਵਾਇਤੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਝੋਨਾ ਲਾਉਣ ਵਾਲੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਇੱਕ ਠੋਸ ਯਤਨ ਕੀਤਾ ਜਾ ਸਕੇ। helpline for punjab farmers launched ਉਹਨਾਂ ਕਿਹਾ ਕਿ ਸਾਡੇ ਨੋਟਿਸ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਥਾਂਵਾਂ ਉਤੇ ਸਾਡੀ ਸੀਨੀਅਰ ਅਤੇ ਜ਼ਿਲ•ਾ ਲੀਡਰਸ਼ਿਪ ਤੁਰੰਤ ਪਹੁੰਚੇਗੀ ਅਤੇ ਅਸੀਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਕਰਨ ਵਾਲੇ ਕਿਸੇ ਨਾਦਰਸ਼ਾਹੀ ਹੁਕਮ ਦੇ ਨਾਂ ਥੱਲੇ ਕਿਸੇ ਵੀ ਕਿਸਾਨ ਦੇ ਝੋਨੇ ਦੇ ਖੇਤ ਨੂੰ ਵਾਹੁਣ ਨਹੀ ਦਿਆਂਗੇ। —PTC News

Related Post