ਰਣਜੀਤ ਸਿੰਘ ਅਤੇ ਛਤਰਪਤੀ ਹੱਤਿਆ ਮਾਮਲੇ 'ਤੇ ਹਾਈਕੋਰਟ ਦਾ ਆਇਆ ਵੱਡਾ ਫ਼ੈਸਲਾ

By  Shanker Badra April 23rd 2018 12:03 PM -- Updated: April 23rd 2018 01:17 PM

ਰਣਜੀਤ ਸਿੰਘ ਅਤੇ ਛਤਰਪਤੀ ਹੱਤਿਆ ਮਾਮਲੇ 'ਤੇ ਹਾਈਕੋਰਟ ਦਾ ਆਇਆ ਵੱਡਾ ਫ਼ੈਸਲਾ:ਡੇਰਾ ਮੁਖੀ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਮੁੜ ਐਕਟਿਵ ਹੋਣ ਦੇ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਦੇ ਕਤਲ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ। high-court-decision-ranjit-singh-chhatrapati-murder-case-big-decisionਹਾਈਕੋਰਟ ਨੇ ਖੱਟਾ ਸਿੰਘ ਦੇ ਦੁਆਰਾ ਬਿਆਨ ਦਰਜ਼ ਕਰਨ ਵਾਲੀ ਪਟੀਸ਼ਨ ਨੂੰ ਮਨਜੂਰ ਕਰ ਲਿਆ ਹੈ।ਜਿਸ ਦੇ ਖੱਟਾ ਸਿੰਘ ਦੋਵਾਂ ਮਾਮਲਿਆਂ ਦੇ ਵਿੱਚ ਆਪਣੇ ਬਿਆਨ ਦਰਜ਼ ਕਰਵਾਉਣਗੇ। high-court-decision-ranjit-singh-chhatrapati-murder-case-big-decisionਦੱਸਣਯੋਗ ਹੈ ਕਿ ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ, ਡੇਰਾ ਪ੍ਰਬੰਧਕ ਕ੍ਰਿਸ਼ਨ ਲਾਲ ਅਤੇ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨਾਮ ਦੇ ਦੋ ਸ਼ਾਰਪ ਸ਼ੂਟਰ ਇਸ ਮਾਮਲੇ 'ਚ ਮੁੱਖ ਮੁਲਜ਼ਮ ਹਨ ਜਦਕਿ ਰਣਜੀਤ ਸਿੰਘ ਕਤਲ ਕੇਸ 'ਚ ਅਵਤਾਰ,ਇੰਦਰ ਸੇਨ, ਕ੍ਰਿਸ਼ਨ ਲਾਲ, ਜਸਬੀਰ ਸਿੰਘ ਅਤੇ ਸਬਦਿਲ ਸਿੰਘ ਮੁਲਜ਼ਮਾਂ ਦੀ ਲਿਸਟ ਵਿੱਚ ਹਨ।

Related Post