ਸਰਕਾਰੀ ਕੋਠੀ ਦੇ 84 ਲੱਖ ਮੁਆਫ ਕਰਨ ਦਾ ਮਾਮਲਾ :ਹਾਈਕੋਰਟ ਨੇ ਪੰਜਾਬ ਸਰਕਾਰ ਤੇ ਭੱਠਲ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

By  Shanker Badra July 31st 2018 03:32 PM -- Updated: July 31st 2018 03:54 PM

ਸਰਕਾਰੀ ਕੋਠੀ ਦੇ 84 ਲੱਖ ਮੁਆਫ ਕਰਨ ਦਾ ਮਾਮਲਾ :ਹਾਈਕੋਰਟ ਨੇ ਪੰਜਾਬ ਸਰਕਾਰ ਤੇ ਭੱਠਲ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ:ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੀ ਚੰਡੀਗੜ੍ਹ ਵਿੱਚ ਸਰਕਾਰੀ ਕੋਠੀ ਦਾ 84 ਲੱਖ ਮੁਆਫ ਕਰਨ ਦੇ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਭੱਠਲ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਦੱਸ ਦੇਈਏ ਕਿ ਰਾਜਿੰਦਰ ਕੌਰ ਭੱਠਲ ਨੇ ਬਾਦਲ ਸਰਕਾਰ ਦੇ ਸਮੇਂ ਵਿੱਚ ਸਰਕਾਰੀ ਕੋਠੀ ਨੰਬਰ 46 ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।ਜਿਸ ਤੋਂ ਬਾਅਦ ਉਨ੍ਹਾਂ ‘ਤੇ ਮਾਰਕਿਟ ਕਿਰਾਏ ਦੇ ਨਾਲ ਹੀ ਜ਼ੁਰਮਾਨਾ ਲਗਾਇਆ ਗਿਆ ਸੀ,ਜਿਹੜਾ ਕਿ ਬਾਅਦ ਵਿੱਚ 84 ਲੱਖ ਰੁਪਏ ਬਣ ਗਿਆ ਸੀ।

ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭੱਠਲ ਨੇ ਆਪਣੇ ਸਰਕਾਰੀ ਮਕਾਨ ਦਾ ਕਿਰਾਇਆ 84 ਲੱਖ ਰੁਪਏ ਜਮ੍ਹਾਂ ਕਰਵਾਏ ਸਨ ਪਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਰਾਜਿੰਦਰ ਕੌਰ ਭੱਠਲ ਵੱਲੋਂ ਚੋਣਾਂ ਸਮੇਂ ਭਰੇ 84 ਲੱਖ ਰੁਪਏ ਨੂੰ ਮੁਆਫ਼ ਕਰਦੇ ਹੋਏ ਵਾਪਸ ਕੀਤੇ ਸਨ।ਜਿਸ ਸਬੰਧੀ ਪਟਿਆਲਾ ਦੇ ਵਕੀਲ ਪਰਮਜੀਤ ਸਿੰਘ ਨੇ ਹਾਈਕੋਰਟ 'ਚ ਪੁਟੀਸ਼ਨ ਦਾਖ਼ਲ ਕੀਤੀ ਹੈ।ਹਾਈਕੋਰਟ ਨੇ 6 ਦਸੰਬਰ ਦੇ ਲਈ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਵਾਬ ਮੰਗਿਆ ਹੈ।

-PTCNews

Related Post