ਭਾਰਤੀ ਐਥਲੈਟਿਕਸ ਮਹਾਸੰਘ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਦਿੱਤਾ ਅਸਤੀਫਾ

By  Shanker Badra November 23rd 2020 11:58 AM

ਭਾਰਤੀ ਐਥਲੈਟਿਕਸ ਮਹਾਸੰਘ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਦਿੱਤਾ ਅਸਤੀਫਾ:ਨਵੀਂ ਦਿੱਲੀ : ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਐਤਵਾਰ ਨੂੰ ਕਿਹਾ ਕਿ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਰਮਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਬਿਆਨ ਵਿਚ ਕਿਹਾ ਕਿ ਉਸਨੇ ਤਿੰਨ ਹਫ਼ਤੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ।

High Performance Director Of Indian Athletics Team, Harman Resigns   ਭਾਰਤੀ ਐਥਲੈਟਿਕਸ ਮਹਾਸੰਘ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਦਿੱਤਾ ਅਸਤੀਫਾ

High Performance Director Of Indian Athletics Team, Harman ਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿ ਉਹ ਭੂਮਿਕਾ ਦੇ ਨਾਲ-ਨਾਲ ਆਉਣ ਵਾਲੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦਾ। ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਨੇ ਹਾਲੇ ਇਸ ਬਾਰੇ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ  : ਰੇਲਵੇ ਵੱਲੋਂ ਅੱਜ ਪੰਜਾਬ 'ਚ ਟਰੇਨਾਂ ਚਲਾਉਣ ਦੀ ਪੂਰੀ ਤਿਆਰੀ, ਰੇਲ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ  

High Performance Director Of Indian Athletics Team, Harman Resigns   ਭਾਰਤੀ ਐਥਲੈਟਿਕਸ ਮਹਾਸੰਘ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਦਿੱਤਾ ਅਸਤੀਫਾ

ਹਰਮਨ ਨੇ ਇਕ ਬਿਆਨ ਵਿਚ ਕਿਹਾ, '' ਭਾਰਤ ਵਿਚ ਡੇਢ ਸਾਲ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸਾਲ ਬਿਤਾਉਣ ਤੋਂ ਬਾਅਦ,ਉਹ ਦਿਨ ਆ ਗਿਆ ਹੈ ਕਿ ਏ.ਐੱਫ.ਆਈ. ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਦੇ ਤੌਰ 'ਤੇ ਮੈਂ ਜੋ ਆਪਣੇ ਤੋਂ ਉਮੀਦ ਲਗਾਈ ਸੀ ,ਮੈਂ ਉਹ ਪੂਰੀ ਨਹੀਂ ਕਰ ਰਿਹਾ , ਇਸ ਲਈ ਮੈਂ ਤਿੰਨ ਹਫ਼ਤੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

High Performance Director Of Indian Athletics Team, Harman Resigns   ਭਾਰਤੀ ਐਥਲੈਟਿਕਸ ਮਹਾਸੰਘ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਦਿੱਤਾ ਅਸਤੀਫਾ

ਏ.ਐੱਫ.ਆਈ. ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਹਰਮਾਨ ਨੇ ਕੁਝ ਹਫਤੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਪਰ ਕਿਹਾ ਕਿ ਉਸਨੇ ਵਿਸ਼ੇਸ਼ ਕਾਰਨ ਨਹੀਂ ਦੱਸਿਆ ਸੀ। ਜਰਮਨੀ ਦੇ ਹਰਮਾਨ ਨੂੰ ਜੂਨ 2019 ਵਿਚ 2021 ਤੇ ਮੁਲਤਵੀ ਹੋਈਆਂ ਟੋਕੀਓ ਓਲੰਪਿਕ ਖੇਡਾਂ ਦੇ ਅੰਤ ਤਕ ਨਿਯੁਕਤ ਕੀਤਾ ਗਿਆ ਸੀ। ਸਤੰਬਰ ਵਿਚ ਮੰਤਰਾਲਾ ਨੇ ਉਸਦਾ ਕਰਾਰ 2024 ਓਲੰਪਿਕ ਤਕ ਲਈ ਵਧਾ ਦਿੱਤਾ ਸੀ ਪਰ ਏ. ਐੱਫ.ਆਈ. ਸੂਤਰਾਂ ਨੇ ਕਿਹਾ ਕਿ ਉਸ ਨੇ ਨਵੇਂ ਕਰਾਰ 'ਤੇ ਦਸਤਖਤ ਨਹੀਂ ਕੀਤੇ ਸਨ।

-PTCNews

Related Post