ਹਿਮਾਚਲ 'ਚ ਵੱਧ ਰਿਹਾ ਕਰੋਨਾ ਦਾ ਕਹਿਰ, ਫਿਕਰਮੰਦ ਸੂਬਾ ਸਰਕਾਰ ਵੱਲੋਂ ਨਵੇਂ ਨਿਯਮ ਜਾਰੀ

By  Jasmeet Singh July 29th 2022 08:52 PM -- Updated: July 29th 2022 08:53 PM

ਸ਼ਿਮਲਾ, 29 ਜੁਲਾਈ: ਗੁਆਂਢੀ ਸੂਬੇ ਵਿੱਚ ਕੋਵਿਡ19 ਪੌਜ਼ੀਟਿਵ ਕੇਸਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੇ ਦਾਖਲ ਹੋਣ ਦੀ ਗਿਣਤੀ ਵੀ ਵੱਧ ਰਹੀ ਹੈ। ਉਹ ਵਿਅਕਤੀ ਜਿਨ੍ਹਾਂ ਦੀ ਇਮਯੂਨਿਟੀ ਕਮਜ਼ੋਰ ਹੈ, ਅਜਿਹੇ ਕੁੱਝ ਮਰੀਜ਼ਾਂ ਦੀ ਮੌਤ ਵੀ ਹੋਈ ਹੈ।

ਜਿਸਦੀ ਜਾਣਕਾਰੀ ਮਿਲਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਦਾਇਤ ਪਾਰਿਤ ਕੀਤੀ ਹੈ ਕਿ ਸੂਬੇ ਵਿੱਚ ਵਾਇਰਸ ਦੇ ਹੋਰ ਫੈਲਣ ਨੂੰ ਰੋਕਣ ਅਤੇ ਤੰਦਰੁਸਤੀ ਲਈ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਅਤੇ ਨਿੱਜੀ ਦਫਤਰਾਂ ਅਤੇ ਇਨਡੋਰ/ਆਊਟਡੋਰ ਇਕੱਠਾਂ ਵਿੱਚ ਫੇਸ ਮਾਸਕ ਦੀ ਵਰਤੋਂ ਨੂੰ ਲਾਮਜ਼ੀ ਕਰ ਦਿੱਤਾ ਗਿਆ।

ਇਸ ਸਬੰਧੀ ਸਰਕਾਰ ਦੇ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸਤੋਂ ਬਾਅਦ ਹੁਣ ਪਹਾੜੀ ਸੂਬੇ 'ਚ ਸੈਰ ਸਪਾਟੇ 'ਤੇ ਜਾਣ ਵਾਲਿਆਂ ਨੂੰ ਲੋੜੀਂਦੇ ਪਰਹੇਜ਼ ਵਰਤਣ ਦੀ ਸਖ਼ਤ ਲੋੜ ਪਵੇਗੀ।

ਹਿਮਾਚਲ ਪ੍ਰਦੇਸ਼ ਵਿੱਚ ਚੰਬਾ ਜ਼ਿਲ੍ਹੇ ਦੀ ਇੱਕ 85 ਸਾਲਾ ਬਜ਼ੁਰਗ ਔਰਤ ਦੀ ਸ਼ੁੱਕਰਵਾਰ ਨੂੰ ਕੋਵਿਡ19 ਨਾਲ ਮੌਤ ਹੋ ਗਈ ਅਤੇ ਇੱਕ ਦਿਨ ਵਿੱਚ ਘੱਟੋ-ਘੱਟ 930 ਨਵੇਂ ਕੇਸ ਪੌਜ਼ੀਟਿਵ ਪਾਏ ਗਏ, ਜਿਸ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੇਸਾਂ ਦੀ ਗਿਣਤੀ 2,98,450 ਹੋ ਗਈ।

ਤਾਜ਼ਾ ਮਾਮਲਿਆਂ ਵਿੱਚ ਕਾਂਗੜਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 185, ਸ਼ਿਮਲਾ ਤੋਂ 183, ਮੰਡੀ ਤੋਂ 177 ਅਤੇ ਬਿਲਾਸਪੁਰ ਜ਼ਿਲ੍ਹੇ ਵਿੱਚ ਕਰੋਨਾ ਦੇ 74 ਨਵੇਂ ਮਾਮਲੇ ਸ਼ਾਮਲ ਹਨ।

ਇਹ ਵੀ ਪੜ੍ਹੋ: ਸੰਗਰੂਰ ਦੇ ਇੱਕ ਸਕੂਲ 'ਚ 2 ਤਾਂ ਦੂਜੇ ਸਕੂਲ 'ਚ 6 ਬੱਚੇ ਹੋਏ ਕਰੋਨਾ ਪੌਜ਼ੀਟਿਵ

-PTC News

Related Post