ਹਿਮਾਚਲ ਪ੍ਰਦੇਸ਼ ਦੇ ਬੀਐਸਐਫ ਜਵਾਨ ਦੀ ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਮੌਤ 

By  Shanker Badra April 6th 2021 10:21 AM

ਕੁੱਲੂ : ਹਿਮਾਚਲ ਪ੍ਰਦੇਸ਼ ਦੇ ਬੀਐਸਐਫ ਜਵਾਨ ਦੀ ਪੱਛਮੀ ਬੰਗਾਲ ਵਿੱਚ ਮੌਤ ਹੋ ਗਈ ਹੈ। ਜਵਾਨ ਭਾਰਤ ਅਤੇ ਬੰਗਾਲਾ ਦੇਸ਼ ਦੀ ਸਰਹੱਦ 'ਤੇ ਤਾਇਨਾਤ ਸੀ। ਭਾਰਤੀ ਜਵਾਨਨਰੇਸ਼ ਠਾਕੁਰ (41) ਕੁੱਲੂ ਦੀ ਪੀਜ ਪੰਚਾਇਤ ਦੇ ਘੂੰਘਰ ਪਿੰਡ ਦਾ ਵਸਨੀਕ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਪੱਛਮੀ ਬੰਗਾਲ ਦੇ ਸਿੰਗੁਰ 'ਚ ਬਿਜਲੀ ਡਿੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਇਸ ਬਾਰੇ ਸ਼ਹੀਦ ਨਰੇਸ਼ ਠਾਕੁਰ ਦੇ ਪ੍ਰਵਾਰ ਨੂੰ ਵੀ ਸੂਚਤ ਕਰ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਜਾਣ ਵਾਲੀ ਰੋਪੜ ਪੁੱਜੀ ਐਬੂਲੈਂਸ ,ਯੂਪੀ ਪੁਲਿਸ ਦੀ ਟੀਮ ਵੀ ਮੌਜੂਦ

himachal : kullu BSF personnel death by lightning in west bengal during duty ਹਿਮਾਚਲ ਪ੍ਰਦੇਸ਼ ਦੇ ਬੀਐਸਐਫ ਜਵਾਨ ਦੀ ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਮੌਤ

ਜਵਾਨ ਦੀ ਮੌਤ ਦੀ ਜਾਣਕਾਰੀ ਪ੍ਰਸ਼ਾਸਨ ਤੱਕ ਪਹੁੰਚ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਵਾਨ ਦੀ ਲਾਸ਼ ਅੱਜ ਸ਼ਾਮ ਤੱਕ ਘਰ ਪਹੁੰਚ ਜਾਵੇਗੀ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦੇ ਕੱਲ੍ਹ ਤੱਕ ਹੀ ਪਹੁੰਚਣ ਦੀ ਸੰਭਾਵਨਾ ਹੈ। ਨਰੇਸ਼ ਠਾਕੁਰ ਤੋਂ ਬਾਅਦ ਉਸਦੀ ਪਤਨੀ ਅਤੇ ਦੋ ਪੁੱਤਰ ਹਨ। ਪਤਨੀ ਦਾ ਨਾਮ ਸੱਤਿਆ ਅਤੇ 16 ਸਾਲ ਦਾ ਬੇਟਾ ਅਕਸ਼ਿਤ, 11 ਸਾਲ ਦਾ ਬੇਟਾ ਆਰੀਵ ਹੈ।

himachal : kullu BSF personnel death by lightning in west bengal during duty ਹਿਮਾਚਲ ਪ੍ਰਦੇਸ਼ ਦੇ ਬੀਐਸਐਫ ਜਵਾਨ ਦੀ ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਮੌਤ

ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਦੋਵੇਂ ਬੱਚੇ ਬਹੁਤ ਦੁਖੀ ਹਨ। ਓਥੇ ਹੀ ਮ੍ਰਿਤਕ ਦੀ ਪਤਨੀ ਸੱਤਿਆ ਆਪਣੇ ਪਤੀ ਦੀ ਮੌਤ ਦੀ ਖ਼ਬਰ ਦਾ ਯਕੀਨ ਨਹੀਂ ਕਰ ਰਹੀ ਅਤੇ ਰੋ -ਰੋ ਬੁਰਾ ਹਾਲ ਹੈ। ਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਤੋਂ ਬਾਅਦ ਕੁੱਲੂ ਘਾਟੀ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪਿਤਾ ਦੇਵੀ ਸਿੰਘ, ਪਤਨੀ ਕਮਲਾ ਦੇਵੀ ਸਮੇਤ ਦੋ ਬੱਚੇ ਕੱਲ੍ਹ ਰੋ ਰਹੇ ਹਨ।  ਉੱਥੇ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਕੁੱਲੂ 'ਚ ਵੀ ਮਾਹੌਲ ਗ਼ਮਗੀਨ ਹੋ ਗਿਆ ਹੈ।

himachal : kullu BSF personnel death by lightning in west bengal during duty ਹਿਮਾਚਲ ਪ੍ਰਦੇਸ਼ ਦੇ ਬੀਐਸਐਫ ਜਵਾਨ ਦੀ ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਜਵਾਨ ਨਰੇਸ਼ ਠਾਕੁਰ ਸ਼ਾਮ ਦੇ ਸਮੇਂ ਜਦੋਂ ਡਿਊਟੀ 'ਤੇ ਤਾਇਨਾਤ ਸੀ ਤਾਂ ਅਚਾਨਕ ਆਸਮਾਨੀ ਬਿਜਲੀ ਡਿਗ ਪਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਬੀ.ਐਸ.ਐਫ਼. ਦੇ ਅਧਿਕਾਰੀਂ ਵਲੋਂ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਐਲਾਨ ਦਿਤਾ। ਸ਼ਹੀਦ ਨਰੇਸ਼ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਨਰੇਸ਼ ਸਾਲ 2004 'ਚ ਬੀ.ਐਸ.ਐਫ਼. ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ 2 ਬੱਚੇ ਹਨ।

-PTCNews

Related Post