Himachal monsoon season 2022: 213 ਲੋਕਾਂ ਦੀ ਮੌਤ, 1130 ਕਰੋੜ ਦਾ ਨੁਕਸਾਨ

By  Pardeep Singh August 19th 2022 02:17 PM -- Updated: August 19th 2022 02:26 PM

Himachal monsoon season 2022: ਹਿਮਾਚਲ ਪ੍ਰਦੇਸ਼ ਵਿੱਚ ਇਸ ਮੌਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਪੈਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਸੂਬੇ ਵਿੱਚ 51 ਦਿਨਾਂ ਵਿੱਚ ਮੀਂਹ ਕਾਰਨ ਹੋਏ ਵਾਹਨ ਹਾਦਸਿਆਂ ਵਿੱਚ 106 ਵਿਅਕਤੀਆਂ ਸਮੇਤ ਕੁੱਲ 213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ 27 ਲੋਕਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪਹਾੜੀਆਂ ਖਿਸਕਣ ਕਾਰਨ 33 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ 29 ਪੱਕੇ ਘਰ ਅਤੇ 72 ਕੱਚੇ ਘਰ ਤਬਾਹ ਹੋਏ ਹਨ।  ਇਸ ਸੀਜ਼ਨ ਵਿੱਚ 29 ਜੂਨ ਤੋਂ 18 ਅਗਸਤ ਤੱਕ ਭਾਰੀ ਮੀਂਹ ਕਾਰਨ ਲੋਕ ਨਿਰਮਾਣ ਵਿਭਾਗ ਅਤੇ ਜਲ ਸ਼ਕਤੀ ਵਿਭਾਗ ਨੂੰ 1130 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਵੀਰਵਾਰ ਨੂੰ ਸੂਬੇ 'ਚ 7 ਲੋਕਾਂ ਦੀ ਜਾਨ ਚਲੀ ਗਈ ਅਤੇ 6 ਜ਼ਖਮੀ ਹੋਏ। ਸੂਬੇ ਭਰ ਵਿੱਚ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 213 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਮੌਨਸੂਨ ਸੀਜ਼ਨ ਵਿੱਚ 122 ਪਸ਼ੂ ਮਾਰੇ ਗਏ ਹਨ।

ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਕੁੱਲੂ ਅਤੇ ਸ਼ਿਮਲਾ ਵਿੱਚ ਹੋਇਆ। ਕੁੱਲੂ ਅਤੇ ਸ਼ਿਮਲਾ ਵਿੱਚ 19-19 ਮੌਤਾਂ ਹੋਈਆਂ ਹਨ। ਵਾਹਨ ਹਾਦਸਿਆਂ ਵਿੱਚ ਮੰਡੀ ਵਿੱਚ 15, ਚੰਬਾ ਵਿੱਚ 11 ਅਤੇ ਸਿਰਮੌਰ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਸਾਲ 2021 ਦੇ ਮੌਨਸੂਨ ਸੀਜ਼ਨ ਵਿੱਚ 302 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ:ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼

-PTC News

Related Post