ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ, ਕਈ ਘਰ ਹੋਏ ਤਬਾਹ (ਤਸਵੀਰਾਂ)

By  Jashan A June 13th 2019 01:37 PM

ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ, ਕਈ ਘਰ ਹੋਏ ਤਬਾਹ (ਤਸਵੀਰਾਂ),ਸ਼ਿਮਲਾ: ਪਿਛਲੇ ਦਿਨੀਂ ਜਿਥੇ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਸੀ, ਉਥੇ ਹੀ ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਲੋਕਾਂ ਲਈ ਆਫ਼ਤ ਬਣ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ 'ਚ ਤੇਜ਼ ਬਾਰਿਸ਼ ਅਤੇ ਗੜ੍ਹਿਆਂ ਨੇ ਕਾਫੀ ਤਬਾਹੀ ਮਚਾਈ।

hmc ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ, ਕਈ ਘਰ ਹੋਏ ਤਬਾਹ (ਤਸਵੀਰਾਂ)

ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਚੰਬਾ-ਭਰਮੌਰ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ।ਚੰਬਾ ਦੇ ਇੱਕ ਪਿੰਡ 'ਚ ਕਈ ਘਰ ਵੀ ਤਹਿਸ-ਨਹਿਸ ਹੋ ਗਏ। ਇਸ ਤੋਂ ਇਲਾਵਾ ਕਈ ਥਾਵਾਂ ਆਸਮਾਨੀ ਬਿਜਲੀ ਡਿੱਗਣ ਕਾਰਨ ਜਾਨਵਰ ਵੀ ਮਰ ਗਏ ਹਨ।

ਹੋਰ ਪੜ੍ਹੋ:ਟਾਂਡਾ ‘ਚ ਚੋਰਾਂ ਨੇ ਟੈਂਟ ਹਾਊਸ ਨੂੰ ਬਣਾਇਆ ਨਿਸ਼ਾਨਾ, ਲੁੱਟ ਲੈ ਗਏ ਭਾਂਡੇ

hmc ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ, ਕਈ ਘਰ ਹੋਏ ਤਬਾਹ (ਤਸਵੀਰਾਂ)

ਇਥੇ ਇਹ ਵੀ ਦੱਸ ਦੇਈਏ ਕਿ ਪਿੱਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪਾਰਾ 44 ਤੋਂ 46 ਡਿਗਰੀ ਹੋਣ ਕਾਰਨ ਲੋਕਾਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ।

hmc ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ, ਕਈ ਘਰ ਹੋਏ ਤਬਾਹ (ਤਸਵੀਰਾਂ)

ਹਰੇਕ ਦੀ ਜ਼ੁਬਾਨ ‘ਤੇ ਸਿਰਫ ਦੋ ਹੀ ਸ਼ਬਦ ਸਨ, ਹਾਏ ਗਰਮੀ। ਜਿੱਥੇ ਕਿਤੇ ਸਟੇਸ਼ਨ ‘ਤੇ ਗੱਡੀ ਦਾ ਸਟਾਪੇਜ ਆਉਂਦਾ, ਉੱਥੇ ਹੀ ਰੇਲ ਯਾਤਰੀ ਪਾਣੀ ਦੀਆਂ ਬੋਤਲਾਂ ਭਰਵਾਉਣਾ ਨਹੀਂ ਭੁੱਲਦੇ।

-PTC News

Related Post