ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ

By  Shanker Badra August 19th 2019 12:34 PM

ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ:ਸ਼ਿਮਲਾ : ਦੇਸ਼ ਭਰ ਵਿੱਚ ਪਿਛਲੇ ਕਈ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ ਕਹਿਰ ਬਣਦਾ ਜਾ ਰਿਹਾ ਹੈ। ਇਸ ਮੀਂਹ ਨਾਲ ਤਕਰੀਬਨ ਅੱਧਾ ਭਾਰਤ ਹੜ੍ਹ ਵਿੱਚ ਡੁੱਬ ਗਿਆ ਹੈ। ਉੱਤਰੀ ਭਾਰਤ ਵਿੱਚ ਸ਼ਨੀਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਮੀਂਹ ਨਾਲ ਖ਼ਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਘਟਨਾਵਾਂ ਵਾਪਰੀਆਂ ਹਨ।ਹਿਮਾਚਲ ਪ੍ਰਦੇਸ਼ 'ਚ ਵੀ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਉਥੋ ਦੇ ਇੱਕ ਅਧਿਕਾਰੀ ਨੇ ਕੀਤੀ ਹੈ।ਓਥੇ ਰਾਜ 'ਚ 800 ਤੋਂ ਜ਼ਿਆਦਾ ਸੜਕਾਂ 'ਤੇ 13 ਰਾਸ਼ਟਰੀ ਰਾਜਮਾਰਗ ਬੰਦ ਹਨ। ਕੁੱਲੂ 'ਚ ਦੋ ਪੁਲ਼ ਟੁੱਟ ਗਏ ਹਨ।

Himachal Pradesh 18 dead in heavy rains in past 24 hours ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ

ਪੁਲਿਸ ਅਨੁਸਾਰ ਸ਼ਿਮਲਾ ਸਥਿਤ ਆਰਟੀਓ ਦਫ਼ਤਰ ਕੋਲ ਜ਼ਮੀਨ ਖਿਸਕਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਕ ਹੋਰ ਅਜੇ ਵੀ ਮਲਬੇ ਹੇਠ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਘਟਨਾ ਵਿੱਚ ਭਾਰੀ ਮੀਂਹ ਕਾਰਨ ਐਤਵਾਰ ਤੜਕੇ ਕੰਧ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਹੋਰ 6 ਲੋਕ ਵੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਾਹ ਆਲਮ ਵਜੋਂ ਹੋਈ ਹੈ ਜੋ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

Himachal Pradesh 18 dead in heavy rains in past 24 hours ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ

ਸ਼ਿਮਲਾ ਦੇ ਰੋਹੜੂ ਸਬ ਡਵੀਜ਼ਨ ਵਿੱਚ ਹੱਟਕੋਟੀ ਕੈਂਚੀ ਨੇੜੇ ਨੈਸ਼ਨਲ ਹਾਈਵੇਅ ਉੱਤੇ ਜ਼ਮੀਨ ਖਿਸਕਣ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉਥੇ, ਕੁੱਲੂ ਵਿੱਚ ਇੱਕ ਵਿਅਕਤੀ ਸਜਵਾਰ ਨਾਲੇ ਵਿੱਚ ਵਹਿ ਗਿਆ ਹੈ। ਮ੍ਰਿਤਕ ਦੀ ਪਛਾਣ ਚੁੰਨੀ ਲਾਲ ਵਜੋਂ ਹੋਈ ਹੈ। ਚੰਬਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੇ ਢਹਿਣ ਨਾਲ ਦੋ ਲੋਕਾਂ ਦੀ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ।ਇਸ ਦੌਰਾਨ ਲੋਨਾ ਗ੍ਰਾਮ ਪੰਚਾਇਤ ਵਿੱਚ ਦੇਰ ਰਾਤ ਕਰੀਬ 3:30 ਉੱਤੇ ਇੱਕ ਘਰ ਡਿੱਗਣ ਨਾਲ 70 ਸਾਲਾ ਇੱਕ ਵਿਅਕਤੀ ਅਤੇ ਇੱਕ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ। ਉਥੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡ ਇਲਾਕੇ ਵਿੱਚ ਇੱਕ ਦਰੱਖ਼ਤ ਦੇ ਘਰ ਉੱਤੇ ਡਿੱਗਣ ਨਾਲ ਦੋ ਨੇਪਾਲੀ ਨਾਗਰਿਕਾਂ ਦੀ ਜਾਨ ਚੱਲੀ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ।

Himachal Pradesh 18 dead in heavy rains in past 24 hours ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ

ਓਥੇ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਅਤੇ ਕਾਲਕਾ ਦਰਮਿਆਨ ਰੇਲ ਸੇਵਾਵਾਂ ਠੱਪ ਹੋ ਗਈਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਸ਼ ਤੋਂ ਬਾਅਦ ਸ਼ਿਮਲਾ ਅਤੇ ਕਾਲਕਾ ਵਿਚਾਲੇ ਚਾਰ-ਪੰਜ ਥਾਵਾਂ 'ਤੇ ਜ਼ਮੀਨ ਖਿਸਕੀ। ਉਨ੍ਹਾਂ ਦੱਸਿਆ ਕਿ ਕਾਲਕਾ ਤੋਂ ਸ਼ਿਮਲਾ ਜਾ ਰਹੀ ਰੇਲ ਗੱਡੀ ਸਵੇਰੇ ਤਿੰਨ ਵਜੇ ਰਵਾਨਾ ਹੋਈ ਪਰ ਜ਼ਮੀਨ ਖਿਸਕਣ ਕਾਰਨ ਸਵੇਰੇ ਪੰਜ ਵਜੇ ਧਰਮਪੁਰ ਰੇਲਵੇ ਸਟੇਸ਼ਨ ਉੱਤੇ ਹੀ ਇਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਟੜੀ ਸਾਫ਼ ਨਹੀਂ ਹੁੰਦੀ ਉਦੋਂ ਤੱਕ ਰੇਲ ਆਵਾਜਾਈ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ।

Himachal Pradesh 18 dead in heavy rains in past 24 hours ਹਿਮਾਚਲ 'ਚ ਭਾਰੀ ਮੀਂਹ ਲੋਕਾਂ ਲਈ ਬਣਿਆ ਕਹਿਰ , 18 ਲੋਕਾਂ ਦੀ ਮੌਤ, ਸਕੂਲਾਂ 'ਚ ਛੁੱਟੀ ਦਾ ਐਲਾਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਉਤਰਾਖੰਡ ਦੇ ਉਤਰਕਾਸ਼ੀ ‘ਚ ਫਟਿਆ ਬੱਦਲ , ਹੁਣ ਤੱਕ 17 ਲੋਕਾਂ ਦੀ ਮੌਤ

ਦੱਸ ਦੇਈਏ ਕਿ ਮੌਸਮ ਵਿਭਾਗ ਨੇ ਰਾਜ ਦੇ ਛੇ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਮੰਡੀ,ਕਾਂਗੜਾ,ਸ਼ਿਮਲਾ, ਸੋਲਨ, ਸਿਰਮੌਰ ਤੇ ਬਿਲਾਸਪੁਰ 'ਚ ਹੋਰ ਭਾਰੀ ਮੀਂਹ ਪੈ ਸਕਦਾ ਹੈ। ਸਿਰਮੌਰ, ਸੋਲਨ, ਸ਼ਿਮਲਾ, ਬਿਲਾਸਪੁਰ ਤੇ ਕੁੱਲੂ 'ਚ ਸੋਮਵਾਰ ਨੂੰ ਸਿੱਖਿਆ ਅਦਾਰੇ ਬੰਦ ਰਹਿਣਗੇ। ਪੰਜ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ।

-PTCNews

Related Post