ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸ਼ੁਰੂਆਤ, ਮੀਂਹ ਪੈਣ ਤੋਂ ਬਾਅਦ ਪੰਜਾਬ ਵੀ ਬਣਿਆ ਸ਼ਿਮਲਾ

By  Shanker Badra December 12th 2019 04:14 PM

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸ਼ੁਰੂਆਤ, ਮੀਂਹ ਪੈਣ ਤੋਂ ਬਾਅਦ ਪੰਜਾਬ ਵੀ ਬਣਿਆ ਸ਼ਿਮਲਾ: ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿੱਚ ਅੱਜ ਸਵੇਰ ਤੋਂ ਹੀ ਵੱਖ-ਵੱਖ ਥਾਵਾਂ ‘ਤੇ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਬਰਫਬਾਰੀ ਕਾਰਨ ਲੋਕਾਂ ਅਤੇ ਸੈਲਾਨੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰ ਤੋਂ ਜ਼ਿਲ੍ਹੇ ਦੇ ਕਬਾਇਲੀ ਜ਼ਿਲ੍ਹਿਆਂ ਲਾਹੌਲ ਸਪਿਤੀ, ਕੁੱਲੂ, ਕੁਫਰੀ, ਨਰਕੰਦਾ, ਖੜਾਪੱਠਰ ਬਾਗੀ ਮੰਡੋਲ, ਖਡਾਰਲਾ, ਚਨਸ਼ਾਲ, ਚੁਧਰ ਦੇ ਨਾਲ ਕਿਨੌਰ ਜ਼ਿਲ੍ਹੇ ਦੀਆਂ ਉੱਚ ਪੱਧਰਾਂ ਵਿੱਚ ਤਾਜ਼ਾ ਬਰਫਬਾਰੀ ਹੋ ਰਹੀ ਹੈ।

Himachal Pradesh Rainfall and snowfall And Punjab Morning Rain ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸ਼ੁਰੂਆਤ, ਮੀਂਹ ਪੈਣ ਤੋਂ ਬਾਅਦ ਪੰਜਾਬ ਵੀ ਬਣਿਆ ਸ਼ਿਮਲਾ

ਇਸ ਦੌਰਾਨ ਕਾਂਗੜਾ ਜ਼ਿਲੇ ਵਿਚ ਧੌਲਾਧਾਰ ਦੀਆਂ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਜਾਰੀ ਹੈ। ਮੀਂਹ ਅਤੇ ਬਰਫਬਾਰੀ ਕਾਰਨ ਰਾਜ ਵਿੱਚ ਠੰਡ ਦੀ ਲਹਿਰ ਵਧੀ ਹੈ। ਲੋਕ ਘਰਾਂ ਵਿਚ ਬੈਠ ਗਏ ਹਨ। ਉੱਧਰ ਉਤਰਾਖੰਡ ਦੇ ਪਹਾੜਾਂ ’ਤੇ ਵੀ ਬਰਫ਼ ਪਈ ਹੈ। ਇਸ ਦੇ ਇਲਾਵਾ ਕੇਦਾਰਨਾਥ ਸਥਿਤ ਮੰਦਰ ਪੂਰੀ ਤਰ੍ਹਾਂ ਬਰਫ਼ ਨਾਲ ਢਕ ਗਿਆ ਹੈ।

Himachal Pradesh Rainfall and snowfall And Punjab Morning Rain ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸ਼ੁਰੂਆਤ, ਮੀਂਹ ਪੈਣ ਤੋਂ ਬਾਅਦ ਪੰਜਾਬ ਵੀ ਬਣਿਆ ਸ਼ਿਮਲਾ

ਜਦੋਂ ਹਿਮਾਚਲ ਵਿੱਚ ਕਿਤੇ ਬਰਫ਼ਬਾਰੀ ਹੁੰਦੀ ਹੈ ਤਾਂ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਜ਼ਰੂਰ ਪੈਂਦਾ ਹੈ। ਇਸੇ ਲਈ ਅੱਜ ਸਵੇਰੇ ਸਵੇਰੇ ਪੰਜਾਬ ਦੇ ਮੋਹਾਲੀ, ਰੋਪੜ, ਸੰਗਰੂਰ , ਬਰਨਾਲਾ ,ਹੁਸ਼ਿਆਰਪੁਰ ਜਿਹੇ ਕੁਝ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਹਲਕੀ ਵਰਖਾ ਹੋਈ ਹੈ। ਜਿਸ ਨਾਲ ਪੰਜਾਬ 'ਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ।

Himachal Pradesh Rainfall and snowfall And Punjab Morning Rain ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸ਼ੁਰੂਆਤ, ਮੀਂਹ ਪੈਣ ਤੋਂ ਬਾਅਦ ਪੰਜਾਬ ਵੀ ਬਣਿਆ ਸ਼ਿਮਲਾ

ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਜਸ਼ਨਾਂ ਲਈ ਲੋਕ ਹਰ ਸਾਲ ਇਨ੍ਹਾਂ ਦਿਨਾਂ ’ਚ ਪਹਾੜੀ ਸਥਾਨਾਂ ਉੱਤੇ ਜਾਂਦੇ ਹਨ। ਜਿਸ ਕਰਕੇ ਬਹੁਤੇ ਲੋਕਾਂ ਨੇ ਸ਼ਿਮਲਾ ਤੇ ਮਨਾਲੀ ਜਾਣ ਦਾ ਹੀ ਪ੍ਰੋਗਰਾਮ ਬਣਾਇਆ ਹੋਇਆ ਹੈ। ਇਸ ਦੌਰਾਨ ਆੱਨਲਾਈਨ ਬੁਕਿੰਗ ਦਾ ਪੂਰਾ ਜ਼ੋਰ ਹੈ। ਇਨ੍ਹਾਂ ਦੋਵੇਂ ਸੈਲਾਨੀ ਕੇਂਦਰਾਂ ਉੱਤੇ ਹੋਟਲਾਂ ਦੇ 85 ਫ਼ੀਸਦੀ ਕਮਰੇ ਬੁੱਕ ਹੋ ਚੁੱਕੇ ਹਨ।

-PTCNews

Related Post