ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ 'ਚ ਕੀਤੀ ਭੰਨਤੋੜ ,ਹਿੰਦੂ ਭਾਈਚਾਰੇ 'ਚ ਰੋਸ 

By  Shanker Badra October 12th 2020 10:19 AM

ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ 'ਚ ਕੀਤੀ ਭੰਨਤੋੜ ,ਹਿੰਦੂ ਭਾਈਚਾਰੇ 'ਚ ਰੋਸ:ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ-ਪੂਰਬੀ ਸਿੰਧ ਸੂਬੇ ਵਿਚ ਇਕ ਵਿਅਕਤੀ ਵੱਲੋਂ ਹਿੰਦੂ ਮੰਦਰ ਵਿਚ ਭੰਨ੍ਹ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਸੀ। ਦੱਸਿਆ ਜਾਂਦਾ ਹੈ ਕਿ ਮੰਦਰ ਵਿਚਹਿੰਦੂ ਦੇਵੀ- ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਹੈ। [caption id="attachment_439161" align="aligncenter" width="300"] ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ 'ਚ ਕੀਤੀ ਭੰਨਤੋੜ ,ਹਿੰਦੂ ਭਾਈਚਾਰੇ 'ਚ ਰੋਸ[/caption] ਇਸ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਮੁਤਾਬਕ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਬਾਦਿਨ ਜ਼ਿਲ੍ਹੇ ਵਿਚ ਅਸਥਾਈ ਮੰਦਰ ਵਿਚ ਰੱਖੀਆਂ ਮੂਰਤੀਆਂ ਨੂੰ ਸ਼ੱਕੀ ਮੁਹੰਮਦ ਇਸਮਾਇਲ ਨੇ ਤੋੜ ਦਿੱਤਾ ਤੇ ਉੱਥੋਂ ਭੱਜ ਗਿਆ। [caption id="attachment_439163" align="aligncenter" width="300"] ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ 'ਚ ਕੀਤੀ ਭੰਨਤੋੜ ,ਹਿੰਦੂ ਭਾਈਚਾਰੇ 'ਚ ਰੋਸ[/caption] ਇਸ ਘਟਨਾ ਤੋਂ ਬਾਅਦ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਸ਼ਿਕਾਇਤ ਮਿਲਣ ਦੇ ਕੁਝ ਘੰਟੇ ਦੇ ਅੰਦਰ ਹੀ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਰਹੀ ਹੈ ਪਰ ਅਜੇ ਤੱਕ ਸੱਚ ਸਾਹਮਣੇ ਨਹੀਂ ਆਇਆ ਕਿ ਮੂਰਤੀਆਂ ਦੀ ਭੰਨਤੋੜ ਕਿਉਂ ਕੀਤੀ ਗਈ। [caption id="attachment_439162" align="aligncenter" width="300"] ਪਾਕਿਸਤਾਨ 'ਚ ਅਣਪਛਾਤੇ ਵਿਅਕਤੀ ਨੇ ਹਿੰਦੂ ਮੰਦਰ 'ਚ ਕੀਤੀ ਭੰਨਤੋੜ ,ਹਿੰਦੂ ਭਾਈਚਾਰੇ 'ਚ ਰੋਸ[/caption] ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿ ਉਹ ਮਾਨਸਿਕ ਰੂਪ ਤੋਂ ਸਿਹਤਮੰਦ ਹੈ ਜਾਂ ਨਹੀਂ। ਉਸ ਨੇ ਜਾਣ ਬੁੱਝ ਕੇ ਮੂਰਤੀਆਂ ਤੋੜੀਆਂ ਜਾਂ ਨਹੀਂ। ਇਸ ਵਿਚਕਾਰ ਬਾਦਿਨ ਦੇ ਪੁਲਸ ਮੁਖੀ ਸ਼ਬੀਰ ਮੇਥਾਰ ਨੇ 24 ਘੰਟੇ ਦੇ ਅੰਦਰ ਜਾਂਚ ਰਿਪੋਰਟ ਮੰਗੀ ਹੈ। -PTCNews

Related Post