ਹਿਮਾਚਲ ਦੇ ਸੋਲਨ 'ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ 'ਚ, 35 ਜ਼ਖਮੀ, 6 ਗੰਭੀਰ

By  Jashan A December 25th 2018 01:02 PM -- Updated: December 25th 2018 01:04 PM

ਹਿਮਾਚਲ ਦੇ ਸੋਲਨ 'ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ 'ਚ, 35 ਜ਼ਖਮੀ, 6 ਗੰਭੀਰਸੋਲਨ: ਦੇਸ਼ ਭਰ 'ਚ ਸੜਕੀ ਹਾਦਸਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਇਹਨਾਂ ਹਾਦਸਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹਿਮਾਚਲ 'ਚ ਦੇਖਣ ਨੂੰ ਮਿਲਦੀ ਹੈ। ਅੱਜ ਇੱਕ ਹੋਰ ਸੜਕ ਹਾਦਸਾ ਹਿਮਾਚਲ ਦੇ ਸੋਲਨ 'ਚ ਵਾਪਰਿਆ ਹੈ।

road accident ਹਿਮਾਚਲ ਦੇ ਸੋਲਨ 'ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ 'ਚ, 35 ਜ਼ਖਮੀ, 6 ਗੰਭੀਰ

ਇਹ ਹਾਦਸਾ ਸੋਲਨ ਦੇ ਅਰਕੀ ਦੇ ਮਾਂਜੂ ਨੇੜੇ ਵਾਪਰਿਆ ਹੈ, ਜਿਥੇ ਐੱਚ.ਆਰ.ਟੀ. ਸੀ. ਦੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਕਰੀਬ 35 ਲੋਕ ਜ਼ਖਮੀ ਹੋ ਗਏ। ਇਹਨਾਂ 35 ਵਿੱਚੋਂ 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ:ਜੰਮੂ ਕਸ਼ਮੀਰ ‘ਚ ITBP ਜਵਾਨਾਂ ਦੀ ਬੱਸ ਡਿੱਗੀ ਖੱਡ ‘ਚ, 1 ਜਵਾਨ ਦੀ ਮੌਤ, 34 ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਅਤੇ ਲੋਕਾਂ ਨੇ ਇਹਨਾਂ ਜ਼ਖਮੀਆਂ ਨੂੰ ਅਰਕੀ ਹਸਪਤਾਲ 'ਚ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ 6 ਲੋਕਾਂ ਨੂੰ ਆਈ.ਜੀ.ਐੱਮ.ਸੀ ਰੈਫਰ ਕੀਤਾ ਗਿਆ ਹੈ।

road accident ਹਿਮਾਚਲ ਦੇ ਸੋਲਨ 'ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ 'ਚ, 30 ਜ਼ਖਮੀ, 6 ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ 'ਚ ਡਰਾਈਵਰ ਬੱਸ ਤੋਂ ਕਾਬੂ ਗੁਆ ਬੈਠਾ ਅਤੇ ਉਹ ਖੱਡ 'ਚ ਜਾ ਡਿੱਗੀ। ਘਟਨਾ ਤੋਂ ਬਾਦ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post