ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ

By  Jashan A November 27th 2018 11:12 AM

ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ,ਭੁਵਨੇਸ਼ਵਰ: ਮੰਦਿਰਾਂ ਦੇ ਸ਼ਹਿਰ ਭੁਵਨੇਸ਼ਵਰ 'ਚ ਅੱਜ ਹਾਕੀ ਵਿਸ਼ਵ ਕੱਪ 2018 ਦੇ ਉਦਘਾਟਨ ਸਮਾਰੋਹ ਦੇ ਸ਼ੁਰੂ ਹੋਣ 'ਚ ਸਿਰਫ਼ ਕੁੱਝ ਹੀ ਘੰਟੇ ਬਚੇ ਹਨ। ਇਸ ਦੇ ਲਈ ਕਲਿੰਗਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਦਰਸ਼ਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। hockeyਇਸ ਦੇ ਲਈ ਪੂਰਾ ਸਟੇਡੀਅਮ ਤਿਆਰ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਕੀ ਦੀ ਸਭ ਤੋਂ ਵੱਡੀ ਜੰਗ ਦੀ ਸ਼ੁਰੁਆਤ ਇੱਕ ਸ਼ਾਨਦਾਰ ਓਪਨਿੰਗ ਸਰਮਨੀ ਦੇ ਨਾਲ ਹੋਵੇਗੀ। ਉਦਘਾਟਨ ਸਮਾਰੋਹ ਦਾ ਰੰਗਾਰੰਗ ਆਗਾਜ ਸ਼ਾਮ 5:30 ਵਜੇ ਤੋਂ ਸ਼ੁਰੂ ਹੋਵੇਗਾ। hockeyਹਾਕੀ ਵਿਸ਼ਵ ਕੱਪ ਦੇ ਰੰਗਾਰੰਗ ਉਦਘਾਟਨ ਸਮਾਰੋਹ 'ਚ ਗੀਤ - ਸੰਗੀਤ ਅਤੇ ਨਾਚ ਦੇ ਜ਼ਰੀਏ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਉਦਘਾਟਨ ਸਮਾਰੋਹ 'ਚ ਬਾਲੀਵੁਡ ਦੀ ਨਾਮਵਾਰ ਹਸਤੀਆਂ ਵੀ ਆਪਣੇ ਜਲਵੇ ਦਿਖਾਉਣਗੀਆਂ। ਹਾਕੀ ਦੇ ਇਸ ਮਹਾਕੁੰਭ 'ਚ ਵਿਸ਼ਵ ਦੀਆਂ ਕੁਲ 16 ਟੀਮਾਂ ਹਿੱਸਾ ਲੈ ਰਹੀਆਂ ਹਨ , ਜੋ 28 ਨਵੰਬਰ ਤੋਂ 16 ਦਸੰਬਰ ਤੱਕ ਚੱਲੇਗਾ। hockeyਵਿਸ਼ਵ ਕੱਪ ਵਿੱਚ 16 ਟੀਮਾਂ ਨੂੰ ਚਾਰ ਗਰੁੱਪਾਂ 'ਚ ਵੰਡਿਆ ਗਿਆ ਹੈ। ਮੇਜਬਾਨ ਭਾਰਤ ਨੂੰ ਪੂਲ ਸੀ ਵਿੱਚ ਜਗ੍ਹਾ ਮਿਲੀ ਹੈ ਜਦੋਂ ਕਿ ਪਾਕਿਸਤਾਨ ਨੂੰ ਪੂਲ ਡੀ ਵਿੱਚ ਰੱਖਿਆ ਗਿਆ ਹੈ। ਇਸ ਵਿਸ਼ਵ ਕੱਪ ਵਿੱਚ ਭਾਰਤ ਆਪਣਾ ਪਹਿਲਾ ਮੈਚ 28 ਨਵੰਬਰ ਨੂੰ ਦੱਖਣ ਅਫਰੀਕਾ ਦੇ ਖਿਲਾਫ ਖੇਡੇਗਾ। ਦੱਸ ਦੇਈਏ ਕਿ ਉਦਘਾਟਨ ਸਮਾਰੋਹ ਵਿੱਚ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦਿਕਸ਼ਿਤ ਸਮੇਤ ਕਈ ਕਲਾਕਾਰ ਸ਼ਿਰਕਤ ਕਰਨਗੇ। —PTC News

Related Post