ਨਹੀਂ ਰੱਦ ਹੋਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ

By  Jasmeet Singh March 24th 2022 05:27 PM -- Updated: March 24th 2022 05:28 PM

ਚੰਡੀਗੜ੍ਹ, 24 ਮਾਰਚ 2022: ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 27 ਮਾਰਚ 2022 ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਦੌਰਾ ਕਰਨਗੇ। ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰ ਲਈ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਬਲਿਆਵਾਲ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਿਆ

ਸਵੇਰੇ 11 ਵਜੇ ਅਮਿਤ ਸ਼ਾਹ ਸੈਕਟਰ 17 ਸਥਿਤ ਅਰਬਨ ਪਾਰਕ ਪਹੁੰਚਣਗੇ ਜਿੱਥੇ ਉਹ ਪ੍ਰਸ਼ਾਸਨ ਵੱਲੋਂ ਆਯੋਜਿਤ ਸਮਾਗਮ 'ਚ ਹਿੱਸਾ ਲੈਣਗੇ ਅਤੇ ਨਵੇਂ ਪ੍ਰਸ਼ਸਨਿਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸਤੋਂ ਬਾਅਦ ਦੁਪਹਿਰ 3.15 ਤੱਕ ਉਹ ਚੰਡੀਗੜ੍ਹ ਪੁਲਿਸ ਹਾਊਸਿੰਗ ਕੰਪਲੈਕਸ ਵਿਚ ਆਯੋਜਿਤ ਸਮਾਗਮ 'ਚ ਸ਼ਿਰਕਤ ਕਰਨਗੇ ਅਤੇ ਚੰਡੀਗੜ੍ਹ ਦੇ ਵਿਕਾਸ ਨੂੰ ਲੈ ਕੇ ਆਪਣੇ ਸ਼ਬਦ ਸਾਹਮਣੇ ਰੱਖਣਗੇ।

ਗ੍ਰਹਿ ਮੰਤਰੀ ਵੱਲੋਂ ਸੈਕਟਰ 17 ਵਿੱਚ 199 ਕਰੋੜ ਰੁਪਏ ਦੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਉਦਘਾਟਨ ਕਰਨ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ਼ਾਹ ਪੁਲਿਸ ਮੁਲਾਜ਼ਮਾਂ ਲਈ 246 ਘਰ ਬਣਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

ਪਹਿਲਾਂ ਅਮਿਤ ਸ਼ਾਹ ਦੀ 25 ਮਾਰਚ ਨੂੰ ਚੰਡੀਗੜ੍ਹ ਪਹੁੰਚਣ ਦੀ ਉਮੀਦ ਸੀ ਪਰ ਹੁਣ ਉਨ੍ਹਾਂ ਦਾ 27 ਮਾਰਚ ਨੂੰ ਸ਼ਹਿਰ ਪੁੱਜਣਾ ਤੈਅ ਹੈ।

ਇਹ ਵੀ ਪੜ੍ਹੋ: ਸੀਐੱਮ ਮਾਨ ਅਤੇ ਪੀਐੱਮ ਮੋਦੀ ਦਰਮਿਆਨ ਇਨ੍ਹਾਂ ਗੱਲਾਂ 'ਤੇ ਹੋਈ ਅਹਿਮ ਚਰਚਾ

ਇਸਤੋਂ ਪਹਿਲਾਂ ਇਹ ਵੀ ਖਦਸ਼ੇ ਲਾਏ ਜਾ ਰਹੇ ਸਨ ਕਿ ਕਿਸਾਨਾਂ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਧਮਕੀ ਮਗਰੋਂ ਸ਼ਾਇਦ ਸ਼ਾਹ ਆਪਣਾ ਦੌਰਾ ਰੱਦ ਕਰ ਦੇਣਗੇ ਪਰ ਹੁਣ ਇਹ ਸਾਫ਼ ਹੋ ਚੁੱਕਿਆ ਵੀ ਦੌਰਾ ਰੱਦ ਨਹੀਂ ਕੀਤਾ ਜਾਵੇਗਾ।ਦੱਸਿਆ ਜਾ ਰਿਹਾ ਕਿ ਕੱਲ੍ਹ ਦੁਪਹਿਰ 3:00 ਵਜੇ ਯਾਨੀ 25 ਮਾਰਚ 2022 ਤੱਕ ਅਗਾਹਾਂ ਦਾ ਵੇਰਵਾ ਵੀ ਸਾਂਝਾ ਕਰ ਦਿੱਤਾ ਜਾਵੇਗਾ।

-PTC News

Related Post