ਵੱਡੀ ਖ਼ਬਰ: ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ ਔਰਤ ਨਾਲ ਦੁਸ਼ਕਰਮ

By  Jasmeet Singh February 22nd 2022 12:00 PM

ਕਰਨਾਲ: ਕਰਨਾਲ ਦੇ ਘਰੌਂਡਾ ਥਾਣੇ 'ਚ ਖਾਕੀ ਦੇ ਦਾਗਦਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਕੀ ਨੂੰ ਕਲੰਕ ਲਾਉਣ ਵਾਲਾ ਕੋਈ ਹੋਰ ਨਹੀਂ, ਸਗੋਂ ਥਾਣੇ ਦਾ ਹੀ ਹੋਮਗਾਰਡ ਨਿਕਲਿਆ ਹੈ। ਸ਼ਿਕਾਇਤ ਲੈ ਕੇ ਪਹੁੰਚੀ ਇੱਕ ਔਰਤ ਨੇ ਹੋਮਗਾਰਡ 'ਤੇ ਉਸ ਨਾਲ ਦੁਸ਼ਕਰਮ ਦੇ ਗੰਭੀਰ ਦੋਸ਼ ਲਾਏ ਹਨ। ਦੁਸ਼ਕਰਮ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਥਾਣੇ-'ਚ-ਸ਼ਿਕਾਇਤ-ਦਰਜ-ਕਰਵਾਉਣ-ਪਹੁੰਚੀ-ਔਰਤ-ਨਾਲ-ਦੁਸ਼ਕਰਮ-4 ਇਹ ਵੀ ਪੜ੍ਹੋ: ਬਿਜਲੀ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ, ਦੇਰ ਰਾਤ ਤੋਂ ਅੱਧੇ ਤੋਂ ਵੱਧ ਚੰਡੀਗੜ੍ਹ 'ਚ ਬਿਜਲੀ ਸਪਲਾਈ ਠੱਪ ਪੀੜਤਾ ਨੇ ਘਰੌਂਡਾ ਦੇ ਡੀਐਸਪੀ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀਐਸਪੀ ਨੇ ਮਹਿਲਾ ਨੂੰ ਮੈਡੀਕਲ ਲਈ ਕਰਨਾਲ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਮਹਿਲਾ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਪੁਲਿਸ ਨੇ ਦੋਸ਼ੀ ਹੋਮਗਾਰਡ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਘਰੌਂਡਾ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਨੂੰ ਇੱਕ ਵਿਅਕਤੀ ਫ਼ੋਨ 'ਤੇ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਦੀ ਸ਼ਿਕਾਇਤ ਲੈ ਕੇ ਉਹ ਸੋਮਵਾਰ ਨੂੰ ਥਾਣਾ ਘਰੌਂਡਾ ਪਹੁੰਚੀ। ਥਾਣੇ ਦੇ ਬਾਹਰ ਉਸ ਨੂੰ ਇਕ ਨੌਜਵਾਨ ਮਿਲਿਆ ਅਤੇ ਉਸ ਨੇ ਆਪਣੇ ਆਪ ਨੂੰ ਥਾਣੇ ਦਾ ਮੁਲਾਜ਼ਮ ਦੱਸਿਆ। ਥਾਣੇ-'ਚ-ਸ਼ਿਕਾਇਤ-ਦਰਜ-ਕਰਵਾਉਣ-ਪਹੁੰਚੀ-ਔਰਤ-ਨਾਲ-ਦੁਸ਼ਕਰਮ-4 ਪੀੜਤਾ ਨੇ ਦੱਸਿਆ ਕਿ ਇਕ ਵਿਅਕਤੀ ਉਸ ਨੂੰ ਫੋਨ 'ਤੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਿਸ ਦੀ ਰਿਕਾਰਡਿੰਗ ਉਸ ਕੋਲ ਹੈ। ਨੌਜਵਾਨ ਨੇ ਔਰਤ ਨੂੰ ਕਿਹਾ ਕਿ ਉਹ ਉਸ ਦੇ ਨਾਲ ਕਮਰੇ ਵਿੱਚ ਚੱਲੇ, ਉਹ ਉੱਥੇ ਆਰਾਮ ਨਾਲ ਰਿਕਾਰਡਿੰਗ ਸੁਣੇਗਾ। ਜਿਸ ਤੋਂ ਬਾਅਦ ਨੌਜਵਾਨ ਉਸ ਨੂੰ ਥਾਣੇ ਦੀ ਇਮਾਰਤ ਵਿੱਚ ਹੀ ਕੁਆਰਟਰ ਰੂਮ ਵਿੱਚ ਲੈ ਗਿਆ। ਪੀੜਤਾ ਦਾ ਦੋਸ਼ ਹੈ ਕਿ ਜਿਵੇਂ ਹੀ ਉਹ ਕਮਰੇ 'ਚ ਦਾਖਲ ਹੋਈ ਤਾਂ ਦੋਸ਼ੀ ਨੌਜਵਾਨ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨਾਲ ਦੁਸ਼ਕਰਮ ਕੀਤਾ। ਦੁਸ਼ਕਰਮ ਕਰਨ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਨੇ ਥਾਣੇ ਆ ਕੇ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਤਕਲੀਫ਼ ਦੱਸੀ ਪਰ ਥਾਣੇ ਵਿੱਚ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਉਹ ਡੀਐਸਪੀ ਦਫ਼ਤਰ ਪੁੱਜੀ। ਡੀਐਸਪੀ ਨੇ ਮਹਿਲਾ ਦੀ ਸ਼ਿਕਾਇਤ ਸੁਣੀ ਅਤੇ ਐਸਐਚਓ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਥਾਣੇ-'ਚ-ਸ਼ਿਕਾਇਤ-ਦਰਜ-ਕਰਵਾਉਣ-ਪਹੁੰਚੀ-ਔਰਤ-ਨਾਲ-ਦੁਸ਼ਕਰਮ-4 ਇਹ ਵੀ ਪੜ੍ਹੋ: ਸਰਵੇ 'ਚ ਵੱਡਾ ਖੁਲਾਸਾ- ਪੰਜਾਬ 'ਚ 20 ਲੱਖ ਤੋਂ ਵੱਧ ਲੋਕ ਪੀਂਦੇ ਹਨ ਸ਼ਰਾਬ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਿਲਾ ਨੂੰ ਮੈਡੀਕਲ ਕਰਵਾਉਣ ਲਈ ਕਰਨਾਲ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਘਟਨਾ ਦੇ ਕੁਝ ਘੰਟਿਆਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। - ਡਿਮਪਲ ਚੌਧਰੀ ਦੇ ਸਹਿਯੋਗ ਨਾਲ -PTC News

Related Post