ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਹਨੀ ਟਰੈਪ ’ਚ ਫਸਾ ਮਹਿਲਾ ਕਰ ਰਹੀ ਸੀ ਬਲੈਕਮੇਲ

By  Baljit Singh July 14th 2021 04:58 PM

ਅੰਮ੍ਰਿਤਸਰ : ਬਸ ਸਟੈਂਡ ਨੇੜੇ ਸਥਿਤ ਇਕ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਨਿਵਾਸੀ ਕੁਲਵੰਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਤੋਂ ਚਾਰ ਪੰਨਿਆਂ ਦਾ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਜਿਸ ਤੋਂ ਸਪੱਸ਼ਟ ਹੋਇਆ ਹੈ ਕਿ ਮ੍ਰਿਤਕ ਨੇ ਇਕ ਮਹਿਲਾ ਅਤੇ ਉਸ ਦੇ ਦੋਸਤਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਚੌਕੀ ਬੱਸ ਸਟੈਂਡ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜੋ ਹੋਰ ਖਬਰਾਂ: ਪਾਕਿ ‘ਚ ਜ਼ਬਰਦਸਤ ਬੰਬ ਧਮਾਕੇ ‘ਚ 9 ਚੀਨੀਆਂ ਸਣੇ 13 ਲੋਕਾਂ ਦੀ ਮੌਤ

ਓਧਰ ਮ੍ਰਿਤਕ ਕੁਲਵੰਤ ਸਿੰਘ ਦੇ ਪੁੱਤਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਇਕ ਜਨਾਨੀ ਸੁਖਬੀਰ ਕੌਰ, ਉਸ ਦੇ ਸਾਥੀਆਂ ਬੰਟੀ ਤੇ ਹੋਰਾਂ ਤੋਂ ਪ੍ਰੇਸ਼ਾਨ ਸਨ। ਲੰਬੇ ਸਮੇਂ ਤੋਂ ਉਹ ਉਨ੍ਹਾਂ ਨੂੰ ਬਲੈਕਮੇਲ ਕਰ ਰਹੀ ਸੀ। ਇਸ ਦੌਰਾਨ ਉਕਤ ਜਨਾਨੀ ਨੂੰ ਉਸ ਦੇ ਪਿਤਾ ਨੇ ਇਕ ਵਾਰ 10 ਲੱਖ ਰੁਪਏ ਵੀ ਦਿੱਤੇ ਸਨ ਪਰ ਹੁਣ ਵੀ ਉਹ 10 ਲੱਖ ਰੁਪਏ ਹੋਰ ਮੰਗ ਰਹੀ ਸੀ। ਇਸ ਉਸ ਦੇ ਲਈ ਪਿਤਾ ਨੇ ਖ਼ੁਦਕੁਸ਼ੀ ਕਰ ਲਈ।

ਪੜੋ ਹੋਰ ਖਬਰਾਂ: ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਗਿਫਟ, DA 17 ਫੀਸਦੀ ਤੋਂ ਵਧਾ ਕੇ ਕੀਤਾ 28 ਫੀਸਦੀ

ਦੂਜੇ ਪਾਸੇ ਮ੍ਰਿਤਕ ਕੁਲਵੰਤ ਸਿੰਘ ਨੇ ਬਰਾਮਦ ਹੋਏ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਕਿ ਉਹ ਦੋਬਾਰਾ 10 ਲੱਖ ਰੁਪਏ ਦੇਣ ਦੇ ਸਸਮਰੱਥ ਨਹੀਂ ਹੈ। ਜਿਸ ਕਾਰਣ ਉਕਤ ਜਨਾਨੀ, ਬੰਟੀ ਤੇ ਉਸ ਦੇ ਸਾਥੀ ਉਸ ਨੂੰ ਧਮਕੀਆਂ ਦੇ ਰਹੇ ਹਨ। ਇਨ੍ਹਾਂ ਤੋਂ ਤੰਗ ਆ ਕੇ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਉਧਰ ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਕੇਂਦਰ ਦੀ ਸੂਬਿਆਂ ਲਈ ਐਡਵਾਈਜ਼ਰੀ, ਕਿਹਾ-ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕਰੋ ਸਖ਼ਤੀ

-PTC News

Related Post