ਹਨੀਪ੍ਰੀਤ ਪੰਚਕੂਲਾ ਅਦਾਲਤ 'ਚ ਹੋਈ ਪੇਸ਼ (ਵੀਡੀਓ)

By  Joshi January 11th 2018 11:43 AM -- Updated: January 11th 2018 11:52 AM

Honeypreet Panchkula Court peshi: ਹਨੀਪ੍ਰੀਤ ਪੰਚਕੂਲਾ ਅਦਾਲਤ 'ਚ ਹੋਈ ਪੇਸ਼: ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਅਖਵਾਉਂਦੀ ਹਨੀਪ੍ਰੀਤ ਦੀ ਅੱਜ ਪੰਚਕੂਲਾ ਕੋਰਟ 'ਚ ਪੇਸ਼ੀ ਹੋਈ। ਹਨੀਪ੍ਰੀਤ ਨੂੰ ਅੰਬਾਲਾ ਜੇਲ੍ਹ ਤੋਂ ਲਿਆ ਕੇ ਸੈਕੋਰਟ 'ਚ ਪੇਸ਼ ਕੀਤਾ ਗਿਆ।

ਹਨੀਪ੍ਰੀਤ ਸਮੇਤ ਹੋਰਨਾਂ ਦੋਸ਼ੀਆਂ ਦੇ ਖਿਲਾਫ ਐਫਆਈਆਰ ਨੰਬਰ ੩੪੫ 'ਚ ਆਈਪੀਸੀ ਦੀ ਧਾਰਾ 121, 121ਏ,  216, 145,150,151,152,153 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹਨੀਪ੍ਰੀਤ ਸਾਧਵੀ ਯੌਨ ਸੋਸ਼ਣ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਭੜਕਾਉਣ ਅਤ ਦੇਸ਼ਧ੍ਰੋਹ ਦੇ ਮਾਮਲੇ ਦੀ ਮੁਜਰਿਮ ਹੈ।

ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐਸਾਆਈਟੀ ਨੇ ੨੮ ਨਵੰਬਰ ਨੂੰ ਪੰਚਕੂਲਾ ਕੋਰਟ 'ਚ 1200 ਪੇਜ ਦੀ ਚਾਰਜਸ਼ੀਟ ਦਾਖਿਲ ਕੀਤੀ ਸੀ।

ਇਸ 'ਚ ਹਨੀਪ੍ਰੀਤ ਦੇ ਨਾਲ ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀਏ ਰਾਕੇਸ਼ ਕੁਮਾਰ ਨੂੰ ਵੀ ਵੀ ਮੁੱਖ ਦੋਸ਼ੀ ਮੰਨਿਆ ਗਿਆ ਹੈ। ਜਦੋਂਕਿ ਇਸੇ ਚਲਾਨ 'ਚ ਸੁਰੇਂਸਰ ਧੀਮਾਨ, ਗੁਰਮੀਤ, ਸ਼ਰਨਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀਪੀ ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਗਈ ਹੈ।

9 ਦਿਨਾਂ ਦੇ ਰਿਮਾਂਡ 'ਤੇ ਹਨੀਪ੍ਰੀਤ ਨੇ ਦੰਗਿਆਂ 'ਚ ਉਸਦਾ ਹੱਥ ਹੋਣ ਦੀ ਗੱਲ ਨੂੰ ਕਬੂਲਿਆ ਸੀ। ਇਸਦੇ ਇਲਾਵਾ ਪੁਲਿਸ ਨੂੰ ਹਨੀਪ੍ਰੀਤ ਤੋਂ ਮੋਬਾਈਲ, ਲੈਪਟਾਪ, ਡਾਇਰੀ, ਅਤੇ ਹੋਰ ਕਈ ਅਹਿਮ ਦਸਤਾਵੇਜ ਮਿਲੇ ਸਨ।

—PTC News

Related Post