ਅਦਾਲਤ ਨੇ ਡੀਸੀਪੀ ਨਰੇਸ਼ ਡੋਗਰਾ ਤੇ ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੂੰ ਕੀਤਾ ਤਲਬ

By  Ravinder Singh September 17th 2022 08:37 PM -- Updated: September 17th 2022 08:39 PM

ਹੁਸ਼ਿਆਰਪੁਰ : ਜਲੰਧਰ ਦੇ ਡੀਸੀਪੀ ਨਰੇਸ਼ ਡੋਗਰਾ ਤੇ ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਸ਼ਿਆਰਪੁਰ ਦੀ ਅਦਾਲਤ ਨੇ ਦੋਵੇਂ ਅਧਿਕਾਰੀਆਂ ਸਮੇਤ ਕੁਲ 5 ਜਣਿਆਂ ਨੂੰ ਤਲਬ ਕੀਤਾ ਹੈ। ਸਾਲ 2019 ਵਿਚ ਹੁਸ਼ਿਆਰਪੁਰ ਦੇ ਬਹੁਚਰਚਿਤ ਹੋਟਲ ਰਾਇਲ ਪਲਾਜ਼ਾ ਮਾਮਲੇ ਵਿਚ ਹੁਸ਼ਿਆਰਪੁਰ ਦੀ ਮਾਣਯੋਗ ਅਦਾਲਤ ਵੱਲੋਂ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਨਰੇਸ਼ ਡੋਗਰਾ ਤੇ ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਸਮੇਤ ਕੁੱਲ 5 ਵਿਅਕਤੀਆਂ ਨੂੰ ਇਰਾਦਾ ਕਤਲ ਮਾਮਲੇ ਤਹਿਤ ਤਲਬ ਕੀਤਾ ਹੈ।

ਡੀਸੀਪੀ ਨਰੇਸ਼ ਡੋਗਰਾ ਨੂੰ ਹੁਸ਼ਿਆਰਪੁਰ ਅਦਾਲਤ ਨੇ ਕੀਤਾ ਤਲਬਇਸ ਦੀ ਪੁਸ਼ਟੀ ਪੀੜਤ ਧਿਰ ਦੇ ਵਿਅਕਤੀ ਨਵਾਬ ਹੁਸੈਨ ਵੱਲੋਂ ਆਪਣੇ ਵਕੀਲ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਦੀ ਹਾਜ਼ਰੀ 'ਚ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀੜਤ ਨਵਾਬ ਹੁਸੈਨ ਨੇ ਦੱਸਿਆ ਕਿ ਸਾਲ 2019 ਵਿਚ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਉਤੇ ਸਥਿਤ ਹੋਟਲ ਰਾਇਲ ਪਲਾਜ਼ਾ ਵਿਖੇ ਪੁਲਿਸ ਦੇ ਸੀਨੀਅਰ ਅਧਿਕਾਰੀ ਨਰੇਸ਼ ਡੋਗਰਾ ਜੋ ਕਿ ਇਸ ਵੇਲੇ ਜਲੰਧਰ ਵਿਚ ਡੀਸੀਪੀ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ ਆਪਣੇ ਸਾਥੀਆਂ ਨਾਲ ਹੋਟਲ ਉਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ। ਨਰੇਸ਼ ਡੋਗਰਾ ਦੇ ਨਾਲ ਉਸ ਸਮੇਂ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਤੇ ਹੋਰ ਕਈ ਜਣੇ ਸਨ।

ਡੀਸੀਪੀ ਨਰੇਸ਼ ਡੋਗਰਾ ਨੂੰ ਹੁਸ਼ਿਆਰਪੁਰ ਅਦਾਲਤ ਨੇ ਕੀਤਾ ਤਲਬਜਦੋਂ ਉਨ੍ਹਾਂ ਵੱਲੋਂ ਮੌਕੇ ਉਤੇ ਜਾ ਕੇ ਇਸਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਅਧਿਕਾਰੀ ਵੱਲੋਂ ਆਪਣੀ ਰੌਅਬ ਦਿਖਾਉਂਦਿਆਂ ਹੋਇਆ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਇਥੋਂ ਤੱਕ ਕਿ ਇਕ ਨੌਜਵਾਨ ਦੇ ਗੋਲੀ ਵੀ ਮਾਰ ਦਿੱਤੀ ਗਈ ਸੀ ਪਰੰਤੂ ਪੁਲਿਸ ਵੱਲੋਂ ਇਕਪਾਸੜ ਕਾਰਵਾਈ ਕਰਦਿਆਂ ਹੋਇਆਂ ਉਨ੍ਹਾਂ ਉਤੇ ਹੀ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੀੜਤ ਪੱਖ ਵੱਲੋਂ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਤੇ ਹੁਣ ਅਦਾਲਤ ਵੱਲੋਂ ਇਸ ਮਾਮਲੇ ਵਿਚ ਜਲੰਧਰ ਦੇ ਡੀਸੀਪੀ ਨਰੇਸ਼ ਡੋਗਰਾ, ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸਿਵੀ ਡੋਗਰਾ, ਹਰਮਨ ਸਿੰਘ ਤੇ ਵਿਵੇਕ ਕੋਸ਼ਲ ਨੂੰ ਇਰਾਦਾ ਕਤਲ ਤਹਿਤ ਤਲਬ ਕੀਤਾ ਗਿਆ ਹੈ। ਨਵਾਬ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਉਤੇ ਪੂਰਾ ਭਰੋਸਾ ਹੈ ਤੇ ਅਦਾਲਤ ਉਨ੍ਹਾਂ ਨੂੰ ਇਨਸਾਫ ਜ਼ਰੂਰ ਦੇਵੇਗੀ। ਇਸ ਸਬੰਧੀ ਜਦੋਂ ਦੂਜੀ ਧਿਰ ਦੇ ਵਿਵੇਕ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਅਦਾਲਤ ਵੱਲੋਂ ਅਜੇ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ ਤੇ ਜੇ ਉਨ੍ਹਾਂ ਨੂੰ ਅਦਾਲਤ ਵੱਲੋਂ ਤਲਬ ਕੀਤਾ ਗਿਆ ਤਾਂ ਉਹ ਜ਼ਰੂਰ ਜਾਣਗੇ ਤੇ ਆਪਣਾ ਪੱਖ ਰੱਖਣਗੇ।

-PTC News

 ਇਹ ਵੀ ਪੜ੍ਹੋ : ਢੇਹਾ ਬਸਤੀ 'ਚ ਪੁਲਿਸ ਦੀ ਛਾਪੇਮਾਰੀ ; ਨਸ਼ਾ ਕਰਦੇ ਨੌਜਵਾਨ, ਟੀਕੇ ਤੇ ਹੋਰ ਸਮੱਗਰੀ ਮਿਲੀ

Related Post