ਮੁੱਖ ਖਬਰਾਂ

ਢੇਹਾ ਬਸਤੀ 'ਚ ਪੁਲਿਸ ਦੀ ਛਾਪੇਮਾਰੀ ; ਨਸ਼ਾ ਕਰਦੇ ਨੌਜਵਾਨ, ਟੀਕੇ ਤੇ ਹੋਰ ਸਮੱਗਰੀ ਮਿਲੀ

By Ravinder Singh -- September 17, 2022 7:22 pm -- Updated:September 17, 2022 7:27 pm

ਪਟਿਆਲਾ : ਲੱਕੜ ਮੰਡੀ ਨੇੜੇ ਸਥਿਤ ਢੇਹਾ ਬਸਤੀ 'ਚ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਨੂੰ ਕਈ ਥਾਵਾਂ ਤੋਂ ਟੀਕੇ, ਸਰਿੰਜਾਂ, ਨਸ਼ੀਲੇ ਪਦਾਰਥ ਤੇ ਕੁਝ ਵਿਅਕਤੀ ਨਸ਼ਾ ਕਰਦੇ ਹੋਏ ਵੀ ਮਿਲੇ ਹਨ। ਏਡੀਜੀਪੀ ਗੁਰਪ੍ਰੀਤ ਕੌਰ ਦਿਉ ਦੀ ਅਗਵਾਈ ਵਿਚ ਚੱਲੀ ਤਲਾਸ਼ੀ ਦੌਰਾਨ ਬਸਤੀ 'ਚੋਂ 6 ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਅਤੇ 12 ਸ਼ੱਕੀ ਦੋ ਪਹੀਆ ਵਾਹਨਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਏਡੀਜੀਪੀ ਨੇ ਕਿਹਾ ਕਿ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਪੁੱਛਗਿੱਛ ਕੀਤੀ ਜਾਵੇਗੀ ਤੇ ਸ਼ੱਕੀ ਵਾਹਨਾਂ ਦੀ ਜਾਂਚ ਤੋਂ ਬਾਅਦ ਅਸਲ ਵਾਰਸਾਂ ਨੂੰ ਸੌਂਪ ਦਿੱਤੇ ਜਾਣਗੇ।

ਢੇਹਾ ਬਸਤੀ 'ਚ ਪੁਲਿਸ ਦਾ ਛਾਪਾ ; ਨਸ਼ਾ ਕਰਦੇ ਨੌਜਵਾਨ ਤੇ ਟੀਕੇ ਤੇ ਹੋਰ ਸਮੱਗਰੀ ਮਿਲੀ
ਸ਼ਨਿਚਰਵਾਰ ਸਵੇਰ ਕਰੀਬ 10 ਵਜੇ 3 ਐੱਸ.ਪੀ, 6 ਡੀਐਸਪੀ ਤੇ 200 ਦੇ ਕਰੀਬ ਪੁਲਿਸ ਮੁਲਾਜ਼ਮ ਢੇਹਾ ਬਸਤੀ ਵਿਚ ਪੁੱਜੇ। ਇਸ ਦੌਰਾਨ ਲੱਕੜ ਮੰਡੀ, ਪੁਰਾਣੀ ਚੁੰਗੀ, ਪੀਆਰਟੀਸੀ ਵਰਕਸਾਪ ਤੇ ਸਫਾਬਾਦੀ ਗੇਟ ਪਾਸੇ ਤੋਂ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਸੀਲ ਕਰ ਦਿੱਤਾ। ਘਰ-ਘਰ ਜਾ ਕੇ ਪੁਲਿਸ ਟੀਮਾਂ ਵੱਲੋਂ ਤਲਾਸ਼ੀ ਲਈ ਗਈ। ਕਈ ਸ਼ੱਕੀ ਵਿਅਕਤੀਆਂ ਤੇ ਔਰਤਾਂ ਦੀ ਤਲਾਸ਼ੀ ਵੀ ਲਈ ਗਈ। ਭਾਵੇਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਇਲਾਕੇ 'ਚ ਤਲਾਸ਼ੀ ਕੀਤੀ ਜਾ ਚੁੱਕੀ ਹੈ ਪਰ ਕੋਈ ਵੱਡੀ ਬਰਾਮਦਗੀ ਸਾਹਮਣੇ ਨਹੀਂ ਆਈ ਅਤੇ ਹਰ ਵਾਰ ਇਕਾ ਦੁੱਕਾ ਕੇਸ ਹੀ ਦਰਜ ਹੋਏ ਹਨ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਖੁੱਲ੍ਹੀ ਪੋਲ : ਤਲਬੀਰ ਗਿੱਲ

ਏਡੀਜੀਪੀ ਗੁਰਪ੍ਰੀਤ ਦਿਓ ਨੇ ਕਿਹਾ ਕਿ ਪੰਜਾਬ 'ਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਪਟਿਆਲਾ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਦਕਿ ਕੁਝ ਨੂੰ ਨਸ਼ਾ ਕਰਦੇ ਹੋਏ ਫੜਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਬਿਨਾ ਕਾਗਜ਼ ਵਾਹਨਾਂ ਨੂੰ ਜ਼ਬਤ ਕਰਨ ਦੀ ਗੱਲ ਕਹੀ ਗਈ ਹੈ।

ਢੇਹਾ ਬਸਤੀ 'ਚ ਪੁਲਿਸ ਦਾ ਛਾਪਾ ; ਨਸ਼ਾ ਕਰਦੇ ਨੌਜਵਾਨ ਤੇ ਟੀਕੇ ਤੇ ਹੋਰ ਸਮੱਗਰੀ ਮਿਲੀਇਸ ਮੌਕੇ ਗੁਰਪ੍ਰੀਤ ਦਿਉ ਨੇ ਕਿਹਾ ਮੁੱਖ ਮੰਤਰੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਨਸ਼ੇ ਨੂੰ ਠੱਲ੍ਹ ਪਾਈ ਜਾਵੇ, ਜਿਸ ਦੇ ਮਕਸਦ ਨਾਲ ਇਹ ਮੁਹਿੰਮ ਪੂਰੇ ਪੰਜਾਬ ਵਿਚ ਚਲਾਈ ਜਾ ਰਹੀ ਹੈ, ਜਿਸ ਕਾਰਨ ਅੱਜ ਪਟਿਆਲਾ ਵਿਖੇ ਇਹ ਅਭਿਆਨ ਚਲਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ 2 ਇਲਾਕੇ ਟਾਰਗੇਟ ਕੀਤੇ ਸਨ, ਜਿਥੇ ਸਾਨੂੰ ਲਗਾਤਾਰ ਇਹ ਜਾਣਕਾਰੀ ਮਿਲ ਰਹੀ ਸੀ ਕਿ ਇਥੇ ਕੁਝ ਠੀਕ ਨਹੀਂ ਚੱਲ ਰਿਹਾ। ਇਸ ਮੁਹਿੰਮ ਦਾ ਹੋਰ ਵੀ ਮਕਸਦ ਹੈ ਕੇ ਲੋਕਾਂ ਵਿਚ ਪੁਲਿਸ ਦਾ ਵਿਸ਼ਵਾਸ ਬਣਿਆ ਰਹੇ।

ਰਿਪੋਰਟ-ਗਗਨਦੀਪ ਆਹੂਜਾ

-PTC News

 

 

  • Share