ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤ ਪਹਿਲੀ ਵਾਰ ਜੀ-20 ਸੰਮੇਲਨ ਦੀ ਕਰੇਗਾ ਮੇਜ਼ਬਾਨੀ

By  Jashan A December 2nd 2018 10:10 AM

ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤ ਪਹਿਲੀ ਵਾਰ ਜੀ-20 ਸੰਮੇਲਨ ਦੀ ਕਰੇਗਾ ਮੇਜ਼ਬਾਨੀ,ਬਿਊਨਸ ਆਇਰਸ: ਭਾਰਤ 2022 'ਚ ਪਹਿਲੀ ਵਾਰ ਜੀ - 20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਬਿਊਨਸ ਆਇਰਸ 'ਚ ਦੋ ਦਿਨਾਂ ਸੰਮੇਲਨ ਦੇ ਸਮਾਪਤ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ।ਇਸ ਤੋਂ ਪਹਿਲਾਂ ਇਟਲੀ 'ਚ 2022 ਦਾ ਸੰਮੇਲਨ ਹੋਣਾ ਸੀ , ਪਰ ਉਸ ਨੇ ਭਾਰਤ ਨੂੰ ਸੰਮੇਲਨ ਬੁਲਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ।

ਇਸ ਮੌਕੇ ਇਟਲੀ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰਵ ਮੋਦੀ ਨੇ ਕਿਹਾ , 2022 'ਚ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ। ਇਹ ਸਾਡੇ ਲਈ ਬਹੁਤ ਖਾਸ ਸਾਲ ਹੈ।ਅਸੀਂ ਜੀ - 20 ਦੇ ਨੇਤਾਵਾਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ।

ਦੱਸ ਦੇਈਏ ਕਿ ਜੀ-20 'ਚ ਅਰਜਨਟੀਨਾ , ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ , ਚੀਨ , ਯੂਰੋਪੀ ਯੂਨੀਅਨ, ਫ਼ਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਊਦੀ ਅਰਬ , ਦੱਖਣ ਅਫਰੀਕਾ , ਦੱਖਣ ਕੋਰੀਆ , ਤੁਰਕੀ , ਯੂਕੇ ਅਤੇ ਅਮਰੀਕਾ ਸ਼ਾਮਿਲ ਹਨ।

—PTC News

Related Post