ਜਲੰਧਰ 'ਚ ਕੋਰੋਨਾ ਦਾ ਕਹਿਰ, ਨਰਸਿੰਗ ਕਾਲਜ ਦੀਆਂ 5 ਵਿਦਿਆਰਥਣਾਂ ਸਣੇ ਸੈਂਕੜੇ ਦੀ ਰਿਪੋਰਟ ਆਈ ਪਾਜ਼ਿਟਿਵ

By  Jagroop Kaur May 16th 2021 10:45 AM

ਕੋਰੋਨਾ ਦੇਸ਼ ਭਰ 'ਚ ਲਗਾਤਾਰ ਫੇਲ ਰਿਹਾ ਹੈ , ਭਾਵੇਂ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘਟਣ ਨਾਲ ਥੋੜੀ ਜਿਹੀ ਰਾਹਤ ਮਿਲਣੀ ਸ਼ੁਰੂ ਹੋਈ ਹੈ ਉਥੇ ਹੀ ਇਸ ਦਾ ਕੀਤੇ ਨਾ ਕੀਤੇ ਅਸਰ ਅਜੇ ਵੀ ਹੈ ਜੇਕਰ ਗੱਲ ਕੀਤੀ ਜਾਵੇ ਜਲੰਧਰ ਜ਼ਿਲ੍ਹੇ ਦੀ ਤਾਂ ਸ਼ਨੀਵਾਰ ਨੂੰ ਇਥੇ ਕੋਰੋਨਾ ਦੇ 573 ਮਾਮਲੇ ਸਾਹਮਣੇ ਆਏ ਜਿੰਨਾ ਵਿਚ ਆਰਮੀ ਕਾਲਜ ਆਫ਼ ਨਰਸਿੰਗ ਜਲੰਧਰ ਕੈਂਟ ਦੀਆਂ 5 ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ 11 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ।

Read More : ਕੋਰੋਨਾ ਦੀ ਰੋਕਥਾਮ ਲਈ ਪਿੰਡ ਵਾਸੀਆਂ ਨੇ ਚੁੱਕਿਆ ਬੀੜਾ,ਪਿੰਡਾਂ ‘ਚ ਲੱਗੇ ਠੀਕਰੀ ਪਹਿਰੇ

ਜਾਣਕਾਰੀ ਮੁਤਾਬਕ ਵਿਭਾਗ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 619 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 46 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 573 ਮਰੀਜ਼ਾਂ ਵਿਚ ਜਲੰਧਰ ਕੈਂਟ ਦੇ ਆਰਮੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਦੇ ਨਾਲ-ਨਾਲ ਇਕ ਸਰਕਾਰੀ ਅਤੇ 2 ਨਿੱਜੀ ਡਾਕਟਰ, ਗਣੇਸ਼ ਨਗਰ, ਸਰਾਭਾ ਨਗਰ, ਮਾਈ ਹੀਰਾਂ ਗੇਟ, ਮੁਹੱਲਾ ਗੋਬਿੰਦਗੜ੍ਹ ਅਤੇ ਗੁਰੂ ਨਾਨਕ ਨਗਰ ਦੇ ਕੁਝ ਪਰਿਵਾਰ ਸ਼ਾਮਲ ਹਨ।

Related Post