ਜਲੰਧਰ 'ਚ ਆਹਮੋ ਸਾਹਮਣੇ ਹੋਏ ਭਾਜਪਾ ਆਗੂ ਤੇ ਕਿਸਾਨ,ਬੈਰੀਕੇਡ ਤੋੜ ਕੀਤਾ ਹੰਗਾਮਾ

By  Jagroop Kaur January 10th 2021 01:28 PM -- Updated: January 10th 2021 01:34 PM

ਜਲੰਧਰ ਕੰਪਨੀ ਬਾਗ ਚੌਂਕ ’ਚ ਭਾਜਪਾ ਆਗੂਆਂ ਵੱਲੋਂ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਥੇ ਹੀ ਧਰਨੇ ਦੌਰਾਨ ਕਿਸਾਨਾਂ ਨੇ ਭਾਜਪਾ ਨੇਤਾਵਾਂ ਦੇ ਪ੍ਰਦਰਸ਼ਨ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਕੰਪਨੀ ਬਾਗ ਚੌਕ ’ਚ ਭਾਜਪਾ ਦੇ ਧਰਨੇ ਦੌਰਾਨ ਭਾਰੀ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ। ਇਸ ਮੌਕੇ ਕਿਸਾਨਾਂ ਸੰਗਠਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਥੋੜ੍ਹੀ ਦੇਰ ਤੱਕ ਭਾਜਪਾ ਦਾ ਪ੍ਰੋਗਰਾਮ ਬੰਦ ਨਾ ਕੀਤਾ ਤਾਂ ਉਹ ਲੋਕ ਉਨ੍ਹਾਂ ਦੀ ਸਟੇਜ ਤੋੜ ਦੇਣਗੇ।

ਉਥੇ ਹੀ ਧਰਨੇ ਤੋਂ ਪਹਿਲਾਂ ਕੁਝ ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਸ ਨੂੰ ਹਟਾ ਕੇ ਖੂਬ ਹੰਗਾਮਾ ਕੀਤਾ । ਧਰਨਾ ਸਥਾਨ ’ਤੇ ਕਿਸਾਨਾਂ ਦੇ ਪਹੁੰਚਣ ਨਾਲ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ। ਕਿਸਾਨਾਂ ਵੱਲੋਂ ਟਰੱਕ ਲਗਾ ਕੇ ਰਸਤੇ ਬੰਦ ਕਰ ਦਿੱਤੇ ਗਏ। ਫਿਲਹਾਲ ਪੁਲਿਸ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ

ਹੋਰ ਪੜ੍ਹੋ :ਮੀਂਹ ਤੇ ਠੰਡ ‘ਚ ਠਰਦੇ ਕਿਸਾਨਾਂ ਲਈ DSGMC ਨੇ ਬੱਸਾਂ ਨੂੰ ਇੰਝ ਬਣਾਇਆ ‘ਰੈਨ ਬਸੇਰਾ’

ਇਥੇ ਦੱਸ ਦੇਈਏ ਕਿ ਭਾਜਪਾ ਨੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਮੁੱਦਾ ਬਣਾ ਕੇ ਅੱਜ ਕੰਪਨੀ ਬਾਗ ਚੌਂਕ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਾਮਲ ਹੋਣਗੇ। ਉਥੇ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਭਾਜਪਾ ਦੇ ਪ੍ਰਦਰਸ਼੍ਵ ਸਥਾਨ ਤੋਂ 50 ਮੀਟਰ ਦੂਰ ਕਿਸਾਨਾਂ ਦੇ ਸਮਰਥਨ ’ਚ ਭਾਜਪਾ ਦਾ ਪੁਤਲਾ ਸਾੜਨ ਦੀ ਤਿਆਰੀ ਕੀਤੀ ਹੈ ਇਸ ਨੂੰ ਲੈ ਜਲੰਧਰ ’ਚ ਭਾਰੀ ਗਿਣਤੀ ’ਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।ਜਲੰਧਰ-ਪਠਾਨਕੋਟ ਕੌਮੀ ਮਾਰਗ ਅਤੇ ਚੌਲਾਂਗ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਹੈ ।ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੇ ਪੰਜਾਬ ਭਾਜਪਾ ਪ੍ਰਧਾਨ ਦੇ ਕਾਫ਼ਲੇ ਦੇ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਣ ਦੀ ਬਿੜਕ ਲੱਗੀ ਤਾਂ ਕਿਸਾਨਾਂ ਨੇ ਉਸ ਨੂੰ ਕਾਲੀਆ ਝੰਡੀਆਂ ਵਿਖਾਉਂਦੇ ਹੋਏ ਭਾਜਪਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Related Post