ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ ,ਜਾਣੋਂ ਕੀ ਬੋਲੇ ਪੁਲਿਸ ਕਮਿਸ਼ਨਰ

By  Shanker Badra December 6th 2019 05:05 PM

ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ ,ਜਾਣੋਂ ਕੀ ਬੋਲੇ ਪੁਲਿਸ ਕਮਿਸ਼ਨਰ:ਹੈਦਰਾਬਾਦ : ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਵੀ. ਸੱਜਨਾਰ ਨੇ ਦੱਸਿਆ ਕਿ 27-28 ਨਵੰਬਰ ਦੀ ਰਾਤ ਨੂੰ ਮਹਿਲਾ ਡਾਕਟਰ ਨਾਲ ਗੈਂਗਰੇਪ ਕੀਤਾ ਗਿਆ ਅਤੇ ਫਿਰ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਸਾੜ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਬੂਤ ਇਕੱਠੇ ਕੀਤੇ ਅਤੇ ਬਾਅਦ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।

Hyderabad Encounter On Press conference by Telangana police ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ ,ਜਾਣੋਂ ਕੀ ਬੋਲੇ ਪੁਲਿਸ ਕਮਿਸ਼ਨਰ

ਉਨ੍ਹਾਂ ਦੱਸਿਆ ਕਿ ਸਾਨੂੰ 10 ਦਿਨਾਂ ਲਈ ਪੁਲਿਸ ਹਿਰਾਸਤ ਮਿਲੀ ਸੀ।ਜਿਸ ਕਰਕੇ ਸਾਈਬਰਾਬਾਦ ਪੁਲਿਸ ਦੋਸ਼ੀਆਂ ਨੂੰ ਕ੍ਰਾਈਮ ਸੀਨ ਦੋਹਰਾਉਣ ਲਈ ਉੱਥੇ ਲੈ ਗਈ ਸੀ ਤਾਂ ਕਿ ਘਟਨਾ ਨਾਲ ਜੁੜੀਆਂ ਕੜੀਆਂ ਨੂੰ ਜੋੜਿਆ ਜਾ ਸਕੇ। ਇਸੇ ਦੌਰਾਨ ਦੋਸ਼ੀਆਂ ਨੇ ਪੁਲਿਸ ਤੋਂ ਹਥਿਆਰ ਖੋਹ ਲਏ ਅਤੇ ਪੁਲਿਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਆਤਮ ਰੱਖਿਆ ‘ਚ ਗੋਲੀ ਚਲਾਈ, ਜਿਸ ‘ਚ ਦੋਸ਼ੀਆਂ ਦੀ ਮੌਤ ਹੋ ਗਈ ਹੈ।

Hyderabad Encounter On Press conference by Telangana police ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ ,ਜਾਣੋਂ ਕੀ ਬੋਲੇ ਪੁਲਿਸ ਕਮਿਸ਼ਨਰ

ਜਦੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ.) ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਪ੍ਰਤੀਕਰਮ ਪੁੱਛਿਆ ਤਾਂ ਸੱਜਨਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਰਾਜ ਸਰਕਾਰ, ਐਨ.ਐਚ.ਆਰ.ਸੀ.,  ਲੋਕਾਂ (ਜੋ ਇਸ ਮਾਮਲੇ ਨਾਲ਼ ਜੁੜੇ ਹਨ ) ਨੂੰ ਜਵਾਬ ਦੇਣ ਲਈ ਵਚਨਬੱਧ ਹਾਂ।ਇਸ ਦੇ ਨਾਲ ਹੀ ਪੁਲਿਸ ਵਿਭਾਗ ਵੱਲੋਂ ਸੀਪੀ ਨੇ ਸੋਸ਼ਲ ਮੀਡੀਆ ਜਾਂ ਹੋਰ ਮਾਧਿਅਮ ਨਾਲ ਪੀੜਤਾ ਦੀ ਪਛਾਣ ਉਜਾਗਰ ਨਾ ਕਰਨ ਦੀ ਅਪੀਲ ਕੀਤੀ।

Hyderabad Encounter On Press conference by Telangana police ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਨੇ ਕੀਤੀ ਪ੍ਰੈੱਸ ਕਾਨਫ਼ਰੰਸ ,ਜਾਣੋਂ ਕੀ ਬੋਲੇ ਪੁਲਿਸ ਕਮਿਸ਼ਨਰ

ਦੱਸ ਦੇਈਏ ਕਿ ਤੇਲੰਗਾਨਾ ਗੈਂਗਰੇਪ ‘ਚ ਅੱਜ ਸਵੇਰੇ ਹੈਦਰਾਬਾਦ ਪੁਲਿਸ ਨੇ ਚਾਰ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਤਾਂ ਇਹ ਖ਼ਬਰ ਸੁਣਦੇ ਸਾਰ ਹੀ ਦੇਸ਼ ਭਰ ‘ਚੋਂ ਖੁਸ਼ੀ ਦੀ ਲਹਿਰ ਉੱਠੀ ਤੇ ਇਸਨੂੰ ਇਨਸਾਫ਼ ਦੀ ਜਿੱਤ ਦੱਸਦਿਆਂ ਲੱਡੂ ਵੰਡ ਕੇ ਜਸ਼ਨ ਮਨਾਏ ਗਏ ਹਨ ,ਕਿਉਂਕਿ ਹੈਦਰਾਬਾਦ ਪੁਲਿਸ ਨੇ ਉਹ ਕਰ ਦਿਖਾਇਆ ਜੋ ਜਨਤਾ ਦੀ ਮੰਗ ਸੀ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਵਾਸੀਆਂ ਨੇ ਲੱਡੂ ਵੰਡੇ ਹਨ। ਉੱਥੇ ਹੀ ਅੱਜ ਮੋਗਾ ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕੇ ਬਾਕੀ ਸੂਬਿਆਂ ਦੇ ਪੁਲਿਸ ਕਰਮਚਾਰੀਆਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ।

-PTCNews

Related Post