ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਨੇ ਬਚਾਈ ਮਾਸੂਮ ਦੀ ਜ਼ਿੰਦਗੀ, ਪਰਿਵਾਰ ਨੇ ਦੱਸਿਆ ਫਰਿਸ਼ਤਾ

By  Jagroop Kaur April 20th 2021 06:02 PM -- Updated: April 20th 2021 06:03 PM

ਜਿਉਣਾ ਮਰਨਾ ਸਭ ਪਰਮਾਤਮਾ ਦੀ ਮਰਜ਼ੀ ਹੈ ਉਸ ਦੀ ਮਰਜ਼ੀ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ ਹੈ , ਇਸ ਦੀ ਮਿਸਾਲ ਇਕ ਵਾਰ ਫਿਰ ਤੋਂ ਮਿਲੀ ਹੈ , ਪ੍ਰਭੂ ਦੀ ਇੱਛਾ ਕੀ ਹੁੰਦੀ ਹੈ ਇਹ ਤਾਂ ਉਹੀ ਜਾਣਦੇ ਹਨ, ਜਿੰਨਾ ਨੇ ਮੌਤ ਦੇ ਮੂੰਹ ਨੂੰ ਦੇਖਿਆ ਹੈ , ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਇਸ ਦੀ ਇਕ ਉਦਾਹਰਣ ਹੈ, ਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਪੱਤਾ ਤੱਕ ਨਹੀਂ ਹਿਲਡਾ 'ਤੇ ਇਨਸਾਨੀ ਜ਼ਿੰਦਗੀ ਦਾ ਕੀ ਹੋ ਸਕਦਾ ਹੈ , ਇਹ ਵੀਡੀਓ ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਹੈ।

READ MORE :ਰਾਹੁਲ ਗਾਂਧੀ ਨੂੰ ਹੋਇਆ ਕੋਰੋਨਾ, ਟਵੀਟ ‘ਤੇ ਦਿੱਤੀ ਜਾਣਕਾਰੀ

ਦਰਅਸਲ, ਇਕ ਬੱਚਾ ਇਕ ਔਰਤ ਨਾਲ ਵਾਂਗਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ 2 'ਤੇ ਖੜ੍ਹਾ ਸੀ। ਇਸੇ ਦੌਰਾਨ ਬੱਚੇ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲੇਟਫਾਰਮ ਤੋਂ ਪਟੜੀ 'ਤੇ ਡਿੱਗ ਗਿਆ। ਇਸ ਦੌਰਾਨ ਦੂਜੇ ਪਾਸੋਂ ਰੇਲ ਆ ਰਹੀ ਸੀ, ਔਰਤ ਕੁਝ ਸਮਝ ਪਾਉਂਦੀ ਉਸੇ ਸਮੇਂ ਇਕ ਪੁਆਇੰਟਮੈਨ ਦੌੜਦਾ ਹੋਇਆ ਆਇਆ ਅਤੇ ਬੱਚੇ ਨੂੰ ਬਚਾਅ ਲਿਆ।

Read More :ਮਰਹੂਮ ਅਦਾਕਰ ਦੇ ਪਿਤਾ ਨੇ ਲਾਈ ਗੁਹਾਰ, ਨਹੀਂ ਬਣਾਇਆ ਜਾਵੇ ਪੁੱਤਰ ਦੀ ਮੌਤ ‘ਤੇ…

ਪੁਆਇੰਟਮੈਨ ਮਯੂਰ ਸ਼ੇਲਖੇ ਉਸ ਸਮੇਂ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਉਸ ਨੇ ਬੱਚੇ ਨੂੰ ਪੜਟੀ ਤੋਂ ਚੁੱਕ ਕੇ ਪਲੇਟਫਾਰਮ 'ਤੇ ਰੱਖ ਦਿੱਤਾ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ 'ਤੇ ਬੋਲਦੇ ਹੋਏ ਸਥਾਨਕ ਚਸ਼ਮਦੀਦਾਂ ਨੇ ਦੱਸਿਆ ਕਿ ਔਰਤ ਅੰਨ੍ਹੀ ਸੀ, ਇਸ ਲਈ ਉਹ ਬੱਚੇ ਨੂੰ ਬਚਾਉਣ 'ਚ ਅਸਮਰੱਥ ਸੀ|

पटरी पर फंसे बच्चे को बचाने के लिए दांव पर लगा दी अपनी जान! देखें क्या बोले  मयूर शेलखे - Mumbai: Here's what Mayur Shelke said on saving 6 year old -  Maharashtra AajTak

ਮੁੰਬਈ ਦੇ ਵੰਗਨੀ ਰੇਲਵੇ ਸਟੇਸ਼ਨ ਮਾਸੂਮ ਬੱਚੇ ਦੀ ਜਾਨ ਬਚਾਉਨ ਨੌਜਵਾਨ ਰੇਲਵੇ ਵਿਭਾਗ ਦੇ ਕਰਮਚਾਰੀ ਮਯੂਰ ਸ਼ੈਲੇ ਅੱਜ ਹਰ ਜਗ੍ਹਾ ਛਾਏ ਹੋਏ ਹਨ। ਸੇੰਟ੍ਰਲ ਰੇਲਵੇ ਦਫਤਰ ਵੱਲੋਂ ਵੀ ਨੌਜਵਾਨ ਬਹਾਦਰ ਕਰਮਚਾਰੀ ਲਈ ਤਲੀਆਂ ਵਜਾਈਆਂ। ਉਸ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਤ ਕੀਤਾ।

Related Post