ਡਾ. ਬੀ ਐਸ ਘੁੰਮਣ ਦੀ ਜਗ੍ਹਾ IAS ਰਵਨੀਤ ਕੌਰ 'ਪੰਜਾਬੀ ਯੂਨੀਰਵਰਸਿਟੀ' ਦੇ ਨਵੇਂ ਉਪ ਕੁਲਪਤੀ ਨਿਯੁਕਤ

By  Jagroop Kaur November 26th 2020 07:25 PM

ਬੀਤੇ ਦਿਨੀਂ ਬੀ. ਐਸ. ਘੁੰਮਣ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਦਿੱਤੇ ਅਸਤੀਫ਼ੇ ਨੂੰ ਰਾਜਪਾਲ ਵੀ. ਪੀ.ਬਦਨੌਰ ਵੱਲੋਂ ਮਨਜ਼ੂਰ ਕਰ ਲਿਆ ਗਿਆ. ਜਿਸ ਤੋਂ ਬਾਅਦ ਹੁਣ ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਚਾਰਜ ਦਿੱਤਾ ਗਿਆ ਹੈ।ਪ੍ਰਿੰਸੀਪਲ ਸਕੱਤਰ ਜੇ. ਐੱਮ. ਬਾਲਾ ਮੋਰਗਨ ਵੱਲੋਂ ਜਾਰੀ ਪੱਤਰ ਮੁਤਾਬਕ ਬੀ. ਐੱਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਅਗਲੇ ਹੁਕਮਾਂ ਤੱਕ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕੰਮਕਾਜ ਦੇਖਣਗੇ।IAS ਰਵਨੀਤ ਕੌਰ 'ਪੰਜਾਬੀ ਯੂਨੀਰਵਰਸਿਟੀ' ਦੇ ਨਵੇਂ ਉਪ ਕੁਲਪਤੀ ਨਿਯੁਕਤ

ਦੱਸਣਯੋਗ ਹੈ ਕਿ ਬੀਤੇ ਦਿਨੀਂ ਬੀ. ਐਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਚੱਲਦਿਆਂ ਹੀ ਡਾ. ਬੀ. ਐੱਸ. ਘੁੰਮਣ 'ਤੇ ਯੂਨੀਵਰਸਿਟੀ ਨੂੰ ਇਸ ਵਿੱਤੀ ਸੰਕਟ 'ਚੋਂ ਕੱਢਣ ਲਈ ਦਬਾਅ ਬਣ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ।ਬੀ. ਐਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪ੍ਰਵਾਨ ਕਰ ਲਿਆ ਹੈ।

Dr BS Ghuman resigns as Vice-Chancellor of Punjabi University; Gov gives  charge to Ravneet Kaur

ਇਸ ਤੋਂ ਬਾਅਦ ਜੰਗਲਾਤ ਤੇ ਜੰਗਲੀ ਜੀਵ ਦੇ ਵਧੀਕ ਮੁੱਖ ਸਕੱਤਰ ਰਵਨੀਤ ਕੌਰ ਨੂੰ ਅਗਲੇ ਹੁਕਮਾਂ ਤੱਕ ਉਪ ਕੁਲਪਤੀ ਦਾ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਘੁੰਮਣ ਜਿਨ੍ਹਾਂ ਨੂੰ ਇਸ ਸਾਲ ਸਤੰਬਰ ਵਿਚ ਤਿੰਨ ਸਾਲਾਂ ਲਈ ਵਾਧਾ ਦਿੱਤਾ ਗਿਆ ਸੀ, ਜਿੰਨਾ ਨੇ 17 ਨਵੰਬਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।

ਦਸਣਯੋਗ ਹੈ ਕਿ ਯੂਨੀਵਰਸਿਟੀ ਕਥਿਤ ਤੌਰ 'ਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਘੁੰਮਣ ਵੱਲੋਂ 2017 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਸੰਸਥਾ ਨੂੰ ਗੜਬੜ ਤੋਂ ਬਾਹਰ ਵਿਚ ਅਸਮਰਥ ਰਹੇ ਸਨ। ਹਾਲਾਂਕਿ, ਆਪਣੇ ਅਸਤੀਫੇ ਵਿਚ ਘੁੰਮਣ ਨੇ ਕਥਿਤ ਤੌਰ 'ਤੇ ਇਸ ਫੈਸਲੇ ਦੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ।

 

Related Post