ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਵਡੀ ਮਾਤਰਾ 'ਚ ਬਰਾਮਦ ਕੀਤੀ ਨਜਾਇਜ਼ ਸ਼ਰਾਬ

By  Jagroop Kaur June 22nd 2021 04:24 PM

ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਕੈਪਟਨ ਸਰਕਾਰ ਦੇ ਖੁਦ ਦੇ ਜ਼ਿਲ੍ਹੇ ਵਿਚ ਲਗਾਤਾਰ ਨਸ਼ਾ ਅਤੇ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਜਾ ਰਿਹਾ ਹੈ , ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ, ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਪਿਛਲੇ ਡੇਢ ਸਾਲ ਦੌਰਾਨ ਤੀਜੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਇਆ। ਮਾਮਲਾ ਘਨੌਰ ਤੋਂ ਹੈ ਜਿਥੇ ਰਾਜਪੁਰਾ ਤੋਂ ਬਾਅਦ ਹੁਣ ਸਨੌਰ ਹਲਕੇ ਵਿੱਚ ਪੁਲਿਸ ਨੇ ਸ਼ਰਾਬ ਫੈਕਟਰੀ ਫੜੀ । 

Read More : ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਕੀਤੀ ਸਾਲਾਨਾ ਅਮਰਨਾਥ ਯਾਤਰਾ ਰੱਦ

ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਕੈਪਟਨ ਸਰਕਾਰ ਦੇ ਖੁਦ ਦੇ ਜ਼ਿਲ੍ਹੇ ਵਿਚ ਲਗਾਤਾਰ ਨਸ਼ਾ ਅਤੇ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਜਾ ਰਿਹਾ ਹੈ , ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ, ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਪਿਛਲੇ ਡੇਢ ਸਾਲ ਦੌਰਾਨ ਤੀਜੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਇਆ। ਮਾਮਲਾ ਘਨੌਰ ਤੋਂ ਹੈ ਜਿਥੇ ਰਾਜਪੁਰਾ ਤੋਂ ਬਾਅਦ ਹੁਣ ਸਨੌਰ ਹਲਕੇ ਵਿੱਚ ਪੁਲਿਸ ਨੇ ਸ਼ਰਾਬ ਫੈਕਟਰੀ ਫੜੀ ।

Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ

ਇਸ ਗੱਲ ਦਾ ਖੁਲਾਸਾ ਪਟਿਆਲਾ ਦੇ ਐੱਸਐੱਸਪੀ ਡਾ ਸੰਦੀਪ ਕੁਮਾਰ ਗਰਗ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਕੀਤਾ . ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ ਗਰਗ ਅਨੁਸਾਰ ਬੀਤੀ ਸ਼ਾਮ ਮੁਖ਼ਬਰੀ ਦੇ ਆਧਾਰ ਤੇ ਸਨੌਰ ਹਲਕੇ ਦੇ ਪਿੰਡ ਚੋਰਾ ਸਥਿਤ ਸ਼ਗੁਨ ਬਿਹਾਰ ਵਿਚ ਇਸ ਫੈਕਟਰੀ ਨੂੰ ਫੜਿਆ ਗਿਆ। ਉਹਨਾਂ ਦਸਿਆ ਕਿ ਇਸ ਗਰੋਹ ਦੇ ਤਿੰਨ ਮੁੱਖ ਮੁਲਜ਼ਮ ਸਲਵਿੰਦਰ ਸਿੰਘ ਹਰਦੀਪ ਕੁਮਾਰ ਅਤੇ ਹਨੀਸ਼ ਕੁਮਾਰ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ।

ਇਸ ਮੌਕੇ ਪੁਲਿਸ ਨੇ ਸ਼ਰਾਬ ਦੀ ਢੋਆ ਢੁਆਈ ਲਈ ਵਰਤੀ ਜਾਂਦੀ ਫੌਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ| ਮੁਲਜ਼ਮਾਂ ਦੇ ਖ਼ਿਲਾਫ਼ ਨਾਜਾਇਜ਼ ਸ਼ਰਾਬ ਸਪਲਾਈ ਕਰਨ ਦੇ ਵੱਖ ਵੱਖ ਥਾਣਿਆਂ ਵਿਚ 12 ਮੁਕੱਦਮੇ ਪਹਿਲਾਂ ਹੀ ਦਰਜ ਹਨ |ਪਿਛਲੇ ਸਾਲ ਲਾਕਡਾਊਨ ਦੌਰਾਨ ਮਾਰਚ ਦੇ ਮਹੀਨੇ ਦਿੱਲੀ ਤੋਂ ਮਸ਼ੀਨਾਂ ਅਤੇ ਪੈਕਿੰਗ ਮਟੀਰੀਅਲ ਲੈ ਕੇ ਇਨ੍ਹਾਂ ਵੱਲੋਂ ਇੱਥੇ ਝਿੱਲ ਵਿਖੇ ਏਕਤਾ ਕਲੋਨੀ ਵਿੱਚ ਫੈਕਟਰੀ ਲਗਾਈ ਉਸ ਤੋਂ ਬਾਅਦ ਹਲਕਾ ਘਨੌਰ ਵਿਖੇ ਫੈਕਟਰੀ ਨੂੰ ਸ਼ਿਫਟ ਕਰ ਦਿੱਤਾ ਗਿਆ । ਘਨੌਰ ਹਲਕੇ ਦੇ ਇੱਕ ਬੇ ਆਬਾਦ ਘਰ ਤੋਂ ਇਹ ਫੈਕਟਰੀ ਨੂੰ ਪਿੰਡ ਚੋਰਾ ਦੇ ਸ਼ਗਨ ਵਿਹਾਰ ਵਿਖੇ ਲਗਾ ਲਿਆ ਗਿਆ ।

Related Post