ਕੈਨੇਡਾ ਵਿੱਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

By  Riya Bawa October 10th 2021 04:21 PM -- Updated: October 10th 2021 05:47 PM

ਨਿਊਯਾਰਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਅਹਿਮ ਅਹੁਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉਨਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਪ੍ਰੈਜੀਡੇਂਟ ਬਣਾਇਆ ਗਿਆ ਹੈ। ਡਾਕਟਰ ਹਰਪ੍ਰੀਤ ਸਿੰਘ ਕੋਚਰ ਇਸ ਤੋਂ ਪਹਿਲਾਂ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਵਜੋਂ ਕੰਮ ਕਰ ਰਹੇ ਸਨ।

ਮਿਲੀ ਜਾਣਕਾਰੀ ਦੇ ਮੁਤਾਬਿਕ ਡਾਕਟਰ ਕੋਚਰ ਇਹ ਜ਼ਿੰਮੇਵਾਰੀ 12 ਅਕਤੂਬਰ ਤੋਂ ਲੈਣਗੇ। ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਤੋਂ ਮਾਸਟਰ ਇਨ ਵੈਟਰਨਰੀ ਸਾਇੰਸ ਅਤੇ ਕੈਨੇਡਾ ਦੀ ਗਵੇਲਫ ਯੂਨੀਵਰਸਿਟੀ ਤੋਂ ਡਾਕਟਰੇਟ ਇਨ ਐਨੀਮਲ ਬਾਉਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ।

2017-2020 ਤੱਕ ਡਾਕਟਰ ਕੋਚਰ ਅਸਿਸਟੈਂਟ ਡਿਪਟੀ ਮਨਿਸਟਰ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵਜੋਂ ਵੀ ਸੇਵਾਵਾ ਨਿਭਾ ਚੁੱਕੇ ਹਨ।

Related Post