ਪੰਜਾਬ 'ਚ ਮੁੜ ਕੋਰੋਨਾ ਦਾ ਕਹਿਰ, ਸਕੂਲ ਖੁੱਲ੍ਹਦੇ ਹੀ ਕੋਰੋਨਾ ਨੇ ਜਕੜੇ ਕਈ ਵਿਦਿਆਰਥੀ ਤੇ ਅਧਿਆਪਕ

By  Jagroop Kaur February 24th 2021 09:32 PM

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ 'ਚ ਸਕੂਲ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆਉਂਦੇ ਜਾ ਰਹੇ ਹਨ। ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 8 ਅਧਿਆਪਕ ਅਤੇ 3 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 2 ਸਕੂਲਾਂ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਜਦਕਿ ਬਾਕੀ ਸਕੂਲਾਂ ਦੇ ਪਾਜ਼ੇਟਿਵ ਅਧਿਆਪਕਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੇ 3 ਅਧਿਆਪਕ, ਸਰਕਾਰੀ ਸਕੂਲ ਨੌਗਾਵਾਂ ਦੇ 3 ਅਧਿਆਪਕ ਪਾਜ਼ੇਟਿਵ ਪਾਏ ਗਏ ਹਨ। ਇਨਾਂ ਸਕੂਲਾਂ ਨੂੰ 48 ਘੰਟਿਆ ਲਈ ਬੰਦ ਕਰ ਦਿੱਤਾ ਗਿਆ ਹੈ।Centre sends expert team to probe spike in COVID-19 cases in Punjab

Also Read | Punjabi singer Sardool Sikander passes away at Fortis hospital

ਇਸੇ ਤਰ੍ਹਾਂ ਸਰਕਾਰੀ ਸਕੂਲ ਅਲੂਣਾ ਦੇ 1 ਅਧਿਆਪਕ, ਸਰਕਾਰੀ ਸੀਨੀਅਰ ਸੈਕਡਰੀ ਸਕੂਲ ਘੱਗਾ ਦੇ 1 ਅਧਿਆਪਕ, ਸਰਕਾਰੀ ਸਕੂਲ ਐਨਟੀਸੀ ਰਾਜੁਪਰਾ ਦੇ 1 ਵਿਅਿਦਾਰਥੀ ਅਤੇ ਐੱਸ. ਡੀ. ਕੁਮਾਰ ਸਭਾ ਦੇ 2 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਰਿਪੋਰਟ ਆਉਂਦਿਆਂ ਹੀ ਸਕੂਲ ਦੇ ਸਮੁੱਚੇ ਅਮਲੇ ਵਿਚ ਹੜਕੰਪ ਮਚ ਗਿਆ।

Coronavirus Punjab: As Punjab schools reopened, teachers from government schools in Sangrur's Dhuri, Patiala's Tripuri tested coronavirus positive.Also Read | ਕਪਿਲ ਸ਼ਰਮਾ ਨੇ ਸਰਦੂਲ ਸਿਕੰਦਰ ਨਾਲ ਆਖ਼ਿਰੀ ਵੀਡੀਓ ਕੀਤੀ ਸਾਂਝੀ, ਲਿਖੀ ਭਾਵੁਕ ਪੋਸਟ

ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਨੇ ਹੁਕਮ ਜਾਰੀ ਕਰਕੇ ਸਕੂਲ ਨੂੰ 48 ਘੰਟਿਆ ਲਈ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ 1 ਜਾਂ 2 ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ ਨੂੰ ਬੰਦ ਨਹੀਂ ਕੀਤਾ ਗਿਆ ਪਰ ਸੈਨੇਟਾਇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ ਸਿਹਤ ਵਿਭਾਗ ਨੇ ਸਕੂਲ ਨੂੰ ਸੈਨੇਟਾਇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਲਗਾਤਾਰ ਟੈਸਟਿੰਗ ਚੱਲ ਰਹੀ ਹੈ|

ਜਿਸ ਕਰਕੇ ਇਹ ਕੇਸ ਪਾਜ਼ੇਟਿਵ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਹੁਕਮ ਦਿੱਤੇ ਹਨ ਕਿ ਕੋਰੋਨਾ ਟੈਸਟ ਕਰਵਾਏ ਜਾਣ। ਇਨ੍ਹਾਂ ਵਿਚੋਂ ਬਹੁਤਿਆਂ ਨੇ ਸੈਂਪਲ ਦੇ ਕੇ ਟੈਸਟ ਕਰਵਾ ਵੀ ਲਏ ਹਨ। ਜਦਕਿ ਲੱਛਣ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਸੈਂਪਲ ਦੇਣ ਲਈ ਕਿਹਾ ਹੈ।

Click here for latest updates on Education

-PTC News

Related Post