ਕਪਿਲ ਸ਼ਰਮਾ ਨੇ ਸਰਦੂਲ ਸਿਕੰਦਰ ਨਾਲ ਆਖ਼ਿਰੀ ਵੀਡੀਓ ਕੀਤੀ ਸਾਂਝੀ, ਲਿਖੀ ਭਾਵੁਕ ਪੋਸਟ

ਬੁਧਵਾਰ ਦੀ ਸਵੇਰ ਸੰਗੀਤ ਜਗਤ ਦੀ ਨਾ ਭੁੱਲਣ ਵਾਲੀ ਸਵੇਰ ਸਾਬਿਤ ਹੋਈ ਹਾਲ ਹੀ ’ਚ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ ਜਿਸ ਨੂੰ ਲੈ ਕੇ ਪਾਲੀਵੁੱਡ ਇੰਡਸਟਰੀ ਅਤੇ ਆਮ ਲੋਕਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਗਾਇਕ ਸਰਦੂਰ ਸਿਕੰਦਰ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਡੂੰਘਾ ਸਦਮਾ ਲੱਗਾ।

ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾਂ ਕਰ ਰਹੇ ਹਨ। ਇਹਨਾਂ ਵਿਚ ਹੀ ਨਾਮ ਸ਼ਾਮਿਲ ਹੈ ਕੌਮੇਡੀ ਸਟਾਰ ਕਪਿਲ ਸ਼ਰਮਾ ਦਾ , ਜਿੰਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਸਾਂਝੀ ਕੀਤੀ ਹੈ |

 

View this post on Instagram

 

A post shared by Kapil Sharma (@kapilsharma)


ਜਿਸ ਵਿਚ ਉਹਨਾਂ ਕਿਹਾ ਕਿ ਬੇਟੀ Anayra ਦੀ ਪਹਿਲੀ ਲੋਹੜੀ ‘ਤੇ ਸਾਹਮਿਲ ਹੋਏ ਸਨ। ਤਾਂ ਪਤਾ ਨਹੀਂ ਸੀ ਕਿ ਉਹ ਆਖ਼ਿਰੀ ਮੁਲਾਕਾਤ ਹੋਵੇਗੀ। ਇਹ ਤਸਵੀਰਾਂ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਲੋਹੜੀ ਦੀਆਂ ਹਨ , ਜਿਥੇ ਸਰਦੂਲ ਸਿਕੰਦਰ ਕਪਿਲ ਸ਼ਰਮਾ ਦੀ ਧੀ ਨੂੰ ਗੋਦ ਵਿਚ ਲੈਕੇ ਪਾਠ ਕਰ ਰਹੇ ਹਨ ਅਤੇ ਆਪਣੇ ਸੁਰਾਂ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋਏ ਆਪਣਾ ਅਸ਼ੀਰਵਾਦ ਪਰਿਵਾਰ ਅਤੇ ਧੀ ਨੂੰ ਦੇ ਰਹੇ ਹਨ।
ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਅਤੇ ਬਾਲੀਵੁਡ ਦਿੱਗਜਾਂ ਨੇ ਵੀ ਸੁਰਾਂ ਦੇ ਸਿੰਕਦਰ ਨੂੰ ਆਪਣੀ ਸ਼ਰਧਾਂਜਲੀ ਦਿੱਤੀ

ਸਰਦੂਲ ਸਿਕੰਦਰ ਦਾ ਦਿਹਾਂਤ ਅੱਜ ਮੁਹਾਲੀ ਦੇ ਫੇਜ਼- 8 ਵਿਖੇ ਫੋਰਟਿਸ ਹਸਪਤਾਲ ‘ਚ ਹੋ ਗਿਆ । ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਸੀ ਤੇ ਅੱਜ ਦਿਹਾਂਤ ਹੋ ਗਿਆ ਹੈ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਕਿਡਨੀ ਫੇਲ ਹੋ ਗਈ , ਸ਼ੂਗਰ ਵੀ ਵੱਧ ਗਈ ਸੀ।