ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 619 ਨਵੇਂ ਮਾਮਲੇ ਆਏ ਸਾਹਮਣੇ, ਪਿੰਡ ਭੂੰਦੜ 'ਚ ਸਭ ਤੋਂ ਵੱਧ
Jagroop Kaur
May 17th 2021 06:02 PM
ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਵਿਖੇ ਅਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ। ਜਿਲੇ ਚ ਅਜ ਕੁਲ 619 ਕੇਸ ਪਾਜਟਿਵ ਆਏ । ਜਦਕਿ 9 ਦੀ ਮੌਤ ਹੋ ਗਈ। ਜਿਲੇ ਦੇ ਪਿੰਡ ਭੂੰਦੜ ਵਿਚ ਬੀਤੇ ਦਿਨੀ ਲਏ ਗਏ 763 ਸੈਂਪਲਾਂ ਚੋਂ ਅਜ 116 ਕੇਸ ਪਾਜਟਿਵ ਪਾਏ ਗਏ ਜਦਕਿ ਇਸ ਪਿੰਡ ਚ ਹੁਣ ਕੁਲ ਐਕਟਿਵ ਕੇਸ 178 ਹਨ।