ਨਸ਼ੇ ਦੀ ਸਮੱਗਲਿੰਗ ਦੇ ਮੱਦੇਨਜ਼ਰ ਪੁਲਿਸ ਨੇ ਪਿੰਡਾਂ ਨੂੰ ਸੀਲ ਕਰਕੇ ਕੀਤੀ ਚੈਕਿੰਗ

By  Ravinder Singh October 8th 2022 09:42 AM

ਬਠਿੰਡਾ : ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਨੌਜਵਾਨ ਪੀੜ੍ਹੀ ਲਗਾਤਾਰ ਡੁੱਬਦੀ ਜਾ ਰਹੀ ਹੈ। ਨਸ਼ਿਆਂ ਦੀ ਓਵਰਡੋਜ਼ ਨਾਲ ਹਰ ਰੋਜ਼ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵੱਡਾ ਵਿਸ਼ਾ ਹੈ। ਪੰਦਰਾਂ-ਪੰਦਰਾਂ ਸਾਲ ਦੇ ਨੌਜਵਾਨ ਚਿੱਟੇ ਦਾ ਨਸ਼ਾ ਕਰ ਰਹੇ ਹਨ। ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਤੋਂ ਬਠਿੰਡਾ ਜ਼ਿਲ੍ਹੇ ਦੇ ਲੋਕ ਬਹੁਤ ਪਰੇਸ਼ਾਨ ਹਨ। ਪਿੰਡ ਭਾਈ ਬਖਤੌਰ ਸਮੇਤ ਮੌੜ ਖੇਤਰ ਦੇ ਲੋਕ ਨਸ਼ਿਆਂ ਦੇ ਵਧ ਰਹੇ ਵਰਤਾਰੇ ਤੋਂ ਬੇਹੱਦ ਦੁਖੀ ਹਨ। ਨਸ਼ੇ ਦੀ ਸਮੱਗਲਿੰਗ ਦੇ ਮੱਦੇਨਜ਼ਰ ਪੁਲਿਸ ਨੇ ਪਿੰਡਾਂ ਨੂੰ ਸੀਲ ਕਰਕੇ ਕੀਤੀ ਚੈਕਿੰਗਇਸ ਕਾਰਨ ਭਾਈ ਬਖਤੌਰ ਦੇ ਨੌਜਵਾਨ ਲਖਵੀਰ ਸਿੰਘ ਨੇ ਬੀਤੇ ਦਿਨੀਂ ਇਕ ਬੋਰਡ ਲਗਾਇਆ ਸੀ ਕਿ ਚਿੱਟਾ ਇਧਰ ਮਿਲਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਸੀ। ਇਸ ਮਗਰੋਂ ਅੱਜ ਤੜਕੇ ਹੀ ਪੁਲਿਸ ਦੀ ਜਾਗ ਖੁੱਲ੍ਹ ਗਈ ਅਤੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਉਨ੍ਹਾਂ ਪਿੰਡਾਂ ਵਿਚ ਪੁਲਿਸ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਜਿਥੇ ਨਸ਼ਾ ਵੇਚਣ ਦੇ ਬੋਰਡ ਅਤੇ ਨਸ਼ੇ ਕਾਰਨ ਬਦਨਾਮ ਹੋ ਰਹੇ ਸਨ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਉਤੇ ਉਂਗਲ ਚੁੱਕੀ ਜਾ ਰਹੀ ਸੀ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਵੱਡੇ ਪੱਧਰ ਉਤੇ ਨਸ਼ਾ ਵਿਕ ਰਿਹਾ ਹੈ। ਇਸ ਮਗਰੋਂ ਅੱਜ ਸਵੇਰੇ ਭਾਰੀ ਤਦਾਦ ਵਿਚ ਪੁਲਿਸ ਮੁਲਾਜ਼ਮ ਤੇ ਪੁਲਿਸ ਅਧਿਕਾਰੀਆਂ ਵੱਲੋਂ ਅਚਨਚੇਤ ਉਨ੍ਹਾਂ ਪਿੰਡਾਂ 'ਚ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਚਿੱਟੇ ਕਾਰਨ ਇਨ੍ਹਾਂ ਪਿੰਡਾਂ 'ਚ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ। ਨਸ਼ੇ ਦੀ ਸਮੱਗਲਿੰਗ ਦੇ ਮੱਦੇਨਜ਼ਰ ਪੁਲਿਸ ਨੇ ਪਿੰਡਾਂ ਨੂੰ ਸੀਲ ਕਰਕੇ ਕੀਤੀ ਚੈਕਿੰਗਐਸਐਸਪੀ ਬਠਿੰਡਾ ਜੇ. ਏਲਨਚੇਲੀਅਨ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਸਮੇਂ ਤੋਂ ਇਨ੍ਹਾਂ ਪਿੰਡਾਂ ਬਾਰੇ ਇਤਲਾਹਾਂ ਆ ਰਹੀਆਂ ਸਨ ਕਿ ਕੁਝ ਲੋਕ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆ ਰਹੇ ਤੇ ਪੁਲਿਸ ਉਤੇ ਉਂਗਲ ਚੁੱਕੀ ਜਾ ਰਹੀ ਸੀ। ਇਸ ਕਾਰਨ ਅੱਜ ਇਸ ਏਰੀਏ ਵਿਚ ਵੱਡੇ ਪੱਧਰ ਉਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹ ਲੋਕਾਂ ਨਾਲ ਵਾਅਦਾ ਹੈ ਕਿ ਅਸੀਂ ਪਹਿਲ ਦੇ ਆਧਾਰ ਉਤੇ ਨਸ਼ਾ ਰੋਕਣਾ ਹੈ ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ। -PTC News ਇਹ ਵੀ ਪੜ੍ਹੋ : ਅਦਾਕਾਰਾ ਸਹਿਨਾਜ਼ ਗਿੱਲ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

Related Post