adv-img
ਮੁੱਖ ਖਬਰਾਂ

ਅਦਾਕਾਰਾ ਸਹਿਨਾਜ਼ ਗਿੱਲ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

By Ravinder Singh -- October 8th 2022 07:35 AM

ਅੰਮ੍ਰਿਤਸਰ : ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਰਾਤ ਕਿਸੇ ਵਿਦੇਸ਼ੀ ਅਣਪਛਾਤੇ ਮੋਬਾਈਲ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਅਨਸਰ ਨੇ ਧਮਕੀ ਦਿੱਤੀ ਹੈ ਕਿ ਉਹ ਸੰਤੋਖ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ ਮਾਰ ਦੇਵੇਗਾ। ਫ਼ਿਲਹਾਲ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਓਧਰ ਐੱਸਐੱਸਪੀ ਦਿਹਾਤੀ ਸਪਨਾ ਸ਼ਰਮਾ ਨੇ ਦੱਸਿਆ ਕਿ ਪੀੜਤ ਤੋਂ ਸਾਰੇ ਸਬੂਤ ਲੈ ਲੈ ਕੇ ਪੜਤਾਲ ਕਰਵਾਈ ਜਾ ਰਹੀ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਉਹ ਕਾਰ ਚਲਾ ਕੇ ਤਰਨਤਾਰਨ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ। ਫੋਨ ਚੁੱਕਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਉਹ ਗੋਲੀ ਨਹੀਂ ਮਾਰੇਗਾ ਬਲਕਿ ਉਸ ਦੇ ਟੁੱਕੜੇ ਟੁੱਕੜੇ ਕਰ ਦੇਵੇਗਾ।

ਅਦਾਕਾਰਾ ਸਹਿਨਾਜ਼ ਗਿੱਲ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀਸੰਤੋਖ ਸਿੰਘ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਪਹਿਲਾਂ ਤੂੰ ਬਚ ਗਿਆ ਸੀ ਤੇ ਹੁਣ ਦੀਵਾਲੀ ਤੋਂ ਪਹਿਲਾਂ ਤੈਨੂੰ ਤੇਰੇ ਘਰ ਦਾਖ਼ਲ ਹੋ ਕੇ ਮਾਰ ਦੇਵਾਂਗੇ, ਕਿਉਂਕਿ ਤੇਰੀ ਪਾਰਟੀਬਾਜੀ ਦੀਆਂ ਸਰਗਰਮੀਆਂ ਨੇ ਬਹੁਤ ਅੱਤ ਚੁੱਕੀ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਉਨਾਂ ਦੇ ਫੋਨ ਕੱਟਣ 'ਤੇ ਦੋਬਾਰਾ ਕਾਲ ਆਈ ਤੇ ਫਿਰ ਧਮਕੀਆਂ ਜਾਰੀ ਰੱਖੀਆਂ। ਸੰਤੋਖ ਸਿੰਘ ਸੁੱਖ ਪ੍ਰਧਾਨ ਭਾਜਪਾ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸ਼ਿਵ ਸੈਨਾ (ਰਾਸ਼ਟਰੀ ਭੰਗਵਾ) ਦੇ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ : ਮਾਂ ਬੋਲੀ ਪੰਜਾਬੀ ਦੇ 45 ਹਜ਼ਾਰ ਡਾਲਰ ਵਾਲੇ ਢਾਹਾਂ ਇਨਾਮ 2022 ਦੇ ਤਿੰਨ ਫਾਈਨਲਿਸਟਾਂ ਦਾ ਐਲਾਨ

ਸੰਤੋਖ ਸਿੰਘ ਮੁਤਾਬਕ 25 ਦਸੰਬਰ ਨੂੰ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾ ਕੇ ਹਮਲਾ ਵੀ ਹੋਇਆ ਸੀ ਤੇ ਅੱਜ ਫੋਨ ਕਰਨ ਵਾਲੇ ਨੇ ਉਸ ਹਮਲੇ ਦਾ ਵੀ ਜ਼ਿਕਰ ਕੀਤਾ। ਸੰਤੋਖ ਸਿੰਘ ਨੇ ਕਿਹਾ ਕਿ ਐਸਐਸਪੀ ਦਿਹਾਤੀ ਨੂੰ ਫੋਨ 'ਤੇ ਸ਼ਿਕਾਇਤ ਦੇ ਦਿੱਤੀ ਹੈ ਤੇ ਕੱਲ੍ਹ ਉਹ ਆਪਣੇ ਸਮਰਥਕਾਂ ਨਾਲ ਐਸਐਸਪੀ ਸਵਪਨ ਸ਼ਰਮਾ ਨੂੰ ਮਿਲਕੇ ਲਿਖਤੀ ਸ਼ਿਕਾਇਤ ਵੀ ਦੇਣਗੇ। ਸੰਤੋਖ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵੀ ਮਿਲੀ ਹੋਈ ਹੈ। ਉਨ੍ਹਾਂ ਦੀ ਬੇਟੀ ਸ਼ਹਿਨਾਜ ਗਿੱਲ ਬਾਲੀਵੁੱਡ 'ਚ ਕਾਫੀ ਨਾਮਣਾ ਵੀ ਖੱਟ ਰਹੀ ਹੈ।

-PTC News

  • Share