IND vs AUS: ਪਰਥ ਟੈਸਟ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜ਼ਹਰੂਦੀਨ ਤੇ ਗਾਂਗੁਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ

By  Jashan A December 15th 2018 05:41 PM

IND vs AUS: ਪਰਥ ਟੈਸਟ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜ਼ਹਰੂਦੀਨ ਤੇ ਗਾਂਗੁਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ,ਪਰਥ: ਪਿਛਲੇ ਕੁਝ ਦਿਨਾਂ ਤੋਂ ਭਾਰਤੀ ਕ੍ਰਿਕੇਟ ਟੀਮ ਆਸਟ੍ਰੇਲੀਆ ਦੌਰੇ 'ਤੇ ਹੈ, ਜਿਸ ਦੋੜਨ ਭਾਰਤੀ ਟੀਮ ਅਤੇ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ।

virat kohli IND vs AUS: ਪਰਥ ਟੈਸਟ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜ਼ਹਰੂਦੀਨ ਤੇ ਗਾਂਗੁਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ

ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਟੀਮ ਨੂੰ ਮਾਤ ਦਿੱਤੀ। ਬੀਤੇ ਦਿਨ ਤੋਂ ਪਰਥ 'ਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਐਡੀਲੇਡ ਟੈਸਟ ਨੂੰ ਛੱਡ ਕੇ ਕੋਹਲੀ ਦੇ ਬੱਲੇ ਨਾਲ ਲਗਾਤਾਰ ਦੌੜਾਂ ਬਣਾ ਰਹੇ ਹਨ,

ਹੋਰ ਪੜ੍ਹੋ:ਪਾਕਿਸਤਾਨ ਦੇ ਕੋਚ ਵੱਲੋਂ ਵਿਰਾਟ ਕੋਹਲੀ ਨੂੰ ਸਿੱਧਾ ਚੈਲੰਜ, ਕਿਹਾ ਇਹ..!

virat kohli IND vs AUS: ਪਰਥ ਟੈਸਟ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜ਼ਹਰੂਦੀਨ ਤੇ ਗਾਂਗੁਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ

ਪਰਥ ਟੈਸਟ 'ਚ ਵੀ ਅਜੇ ਤੱਕ ਉਨ੍ਹਾਂ ਨੇ ਅਰਧ ਸੈਂਕੜਾ ਬਣਾ ਲਿਆ ਹੈ ਅਤੇ ਸੈਂਕੜੇ ਦੇ ਕਰੀਬ ਪਹੁੰਚ ਰਹੇ ਹਨ। ਇਸ ਮੈਚ 'ਚ ਕੋਹਲੀ ਨੇ ਇੱਕ ਹੋਰ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਮੁਹੰਮਦ ਅਜ਼ਹਰੂਦੀਨ ਅਤੇ ਸੌਰਭ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਇੰਟਰਨੈਸ਼ਨਲ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਕੋਹਲੀ ਗਾਂਗੁਲੀ ਅਤੇ ਅਜ਼ਹਰੂਦੀਨ ਦੇ ਬਰਾਬਰ ਆ ਗਏ ਹਨ। ਦੱਸ ਦੇਈਏ ਕਿ ਗਾਂਗੁਲੀ ਤੇ ਅਜ਼ਹਰੂਦੀਨ ਨੇ ਬਤੌਰ ਕਪਤਾਨ ਇੰਟਰਨੈਸ਼ਨਲ ਕ੍ਰਿਕਟ ਤੋਂ 59 ਵਾਰ 50 ਦੌੜਾਂ ਤੋਂ ਜ਼ਿਆਦਾ ਦੀ ਪਾਰੀ ਖੇਡੀ ਹੈ।

-PTC News

Related Post