IND vs NZ: ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

By  Jashan A January 31st 2019 11:17 AM -- Updated: January 31st 2019 01:26 PM

IND vs NZ: ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ,ਹੈਮਿਲਟਨ : ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਚੌਥਾ ਵਨਡੇ ਮੈਚ ਹੈਮਿਲਟਨ ਦੇ ਸੈਡਨ ਪਾਰਕ ਵਿਚ ਖੇਡਿਆ ਗਿਆ। ਜਿਸ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਆਪਣੀਆਂ 10 ਵਿਕਟਾਂ ਗੁਆ ਕੇ ਨਿਊਜ਼ੀਲੈਂਡ ਅੱਗੇ 93 ਦੌੜਾਂ ਦਾ ਆਸਾਨ ਟੀਚਾ ਰੱਖਿਆ।

ind vs nz IND vs NZ: ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਲੜਖੜਾਉਂਦੀ ਦਿਖੀ। ਭਾਰਤ ਨੂੰ ਪਹਿਲਾਂ ਝਟਕਾ 23 ਦੌੜਾ 'ਤੇ ਉਦੋਂ ਲੱਗਾ ਜਦੋਂ ਸ਼ਿਖਰ ਧਵਨ (13) ਕੀਵੀ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਹੱਥੋ ਐੱਲ. ਬੀ. ਡਬਿਲਯੂ. ਹੋ ਕੇ ਪਵੇਲੀਅਨ ਪਰਤ ਗਏ।

ind vs nz IND vs NZ: ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਜਿਸ ਤੋਂ ਬਾਅਦ ਇਕ ਤੋਂ ਬਾਅਦ ਇੱਕ ਬੱਲੇਬਾਜ਼ ਆਊਟ ਹੁੰਦੇ ਗਏ। ਭਾਰਤ ਨੇ 50 ਦੌੜਾਂ ਤੋਂ ਪਹਿਲਾਂ ਆਪਣੀਆਂ 7 ਵਿਕਟਾਂ ਗੁਆ ਲਈਆਂ ਸਨ।

-PTC News

Related Post