IND vs NZ: ਚੌਥਾ ਵਨਡੇ ਰੋਹਿਤ ਸ਼ਰਮਾ ਲਈ ਅਹਿਮ, ਤੋੜ ਸਕਦੈ ਧੋਨੀ ਦਾ ਇਹ ਰਿਕਾਰਡ

By  Jashan A January 30th 2019 04:19 PM -- Updated: January 31st 2019 03:51 PM

IND vs NZ: ਚੌਥਾ ਵਨਡੇ ਰੋਹਿਤ ਸ਼ਰਮਾ ਲਈ ਅਹਿਮ, ਤੋੜ ਸਕਦੈ ਧੋਨੀ ਦਾ ਇਹ ਰਿਕਾਰਡ,ਨਵੀਂ ਦਿੱਲੀ: ਇਹਨਾਂ ਦਿਨਾਂ 'ਚ ਭਾਰਤੀ ਕ੍ਰਿਕੇਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਹੈ। ਜਿਸ ਦੌਰਾਨ ਦੋਹਾਂ ਟੀਮਾਂ 'ਚ 5 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਭਾਰਤੀ ਟੀਮ ਨੇ ਸ਼ੁਰੂਆਤੀ ਤਿੰਨ ਮੈਚਾਂ 'ਚ ਧਮਾਕੇਦਾਰ ਜਿੱਤ ਦੇ ਨਾਲ ਸੀਰੀਜ਼ 'ਤੇ ਕਬਜ਼ਾ ਜਮਾ ਲਿਆ ਹੈ। ਜਦਕਿ ਬਾਕੀ ਬਚੇ ਦੋ ਮੈਚਾਂ ਅਤੇ ਟੀ-20 ਸੀਰੀਜ਼ ਲਈ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ।

rohit IND vs NZ: ਚੌਥਾ ਵਨਡੇ ਰੋਹਿਤ ਸ਼ਰਮਾ ਲਈ ਅਹਿਮ, ਤੋੜ ਸਕਦੈ ਧੋਨੀ ਦਾ ਇਹ ਰਿਕਾਰਡ

31 ਜਨਵਰੀ ਨੂੰ ਖੇਡਿਆ ਜਾਣ ਵਾਲਾ ਮੁਕਾਬਲਾ ਰੋਹਿਤ ਲਈ ਕਾਫੀ ਅਹਿਮ ਹੈ ਅਤੇ ਯਾਦਗਾਰ ਹੋਣ ਵਾਲਾ ਹੈ ਜਿਸ ਨਾਲ ਰੋਹਿਤ ਦੇ ਨਾਂ ਕਈ ਖਾਸ ਰਿਕਾਰਡ ਦਰਜ ਹੋ ਸਕਦੇ ਹਨ।ਪਿਛਲੇ ਮੈਚ 'ਚ ਰੋਹਿਤ ਨੇ ਜਦੋਂ 62 ਦੌੜਾਂ ਦੀ ਪਾਰੀ ਖੇਡੀ ਸੀ ਤਾਂ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਛੱਕੇ ਮਾਰਨ ਦੇ ਮਾਮਲੇ 'ਚ ਧੋਨੀ ਦੇ 215 ਛੱਕਿਆਂ ਦੀ ਬਰਾਬਰੀ ਕੀਤੀ ਸੀ।

rohit IND vs NZ: ਚੌਥਾ ਵਨਡੇ ਰੋਹਿਤ ਸ਼ਰਮਾ ਲਈ ਅਹਿਮ, ਤੋੜ ਸਕਦੈ ਧੋਨੀ ਦਾ ਇਹ ਰਿਕਾਰਡ

ਅਜਿਹੇ 'ਚ ਜੇਕਰ ਰੋਹਿਤ ਇਕ ਹੋਰ ਸਿਕਸ ਇਸ ਮੈਚ 'ਚ ਜੜ ਦਿੰਦੇ ਹਨ ਤਾਂ ਉਹ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਭਾਰਤੀ ਖਿਡਾਰੀਆਂ ਦੀ ਲਿਸਟ 'ਚ ਪਹਿਲੇ ਨੰਬਰ 'ਤੇ ਆ ਜਾਣਗੇ।

-PTC News

Related Post