IND vs PAK: ਕੀ ਮੀਂਹ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਵਿਸ਼ਵ ਕੱਪ ਮੈਚ ਰੱਦ ਹੋਵੇਗਾ? ਮੌਸਮ ਕਿਹੋ ਜਿਹਾ ਰਹੇਗਾ..
IND vs PAK World Cup 2023: ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਸ਼ਨੀਵਾਰ 14 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਨੇ ਆਪਣੇ ਪਹਿਲੇ 2 ਮੈਚ ਜਿੱਤੇ ਹਨ। ਅਜਿਹੇ 'ਚ ਰੋਹਿਤ ਸ਼ਰਮਾ ਤੋਂ ਲੈ ਕੇ ਬਾਬਰ ਆਜ਼ਮ ਤੱਕ ਸਾਰਿਆਂ ਦੀ ਨਜ਼ਰ ਵਿਸ਼ਵ ਕੱਪ ਦੇ 13ਵੇਂ ਸੀਜ਼ਨ 'ਚ ਹੈਟ੍ਰਿਕ ਲਗਾਉਣ 'ਤੇ ਹੋਵੇਗੀ। ਪਰ ਅਹਿਮਦਾਬਾਦ ਵਿੱਚ 14 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੇ ਮੈਚ 'ਚ ਵਿਘਨ ਪੈ ਸਕਦਾ ਹੈ। ਇਸ ਤੋਂ ਪਹਿਲਾਂ ਏਸ਼ੀਆ ਕੱਪ 2023 'ਚ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੋਕਿਆ ਗਿਆ ਸੀ ਅਤੇ ਮੈਚ ਰਿਜ਼ਰਵ ਡੇ 'ਤੇ ਪੂਰਾ ਹੋ ਗਿਆ ਸੀ। ਅਹਿਮਦਾਬਾਦ ਵਿੱਚ ਹੋਣ ਵਾਲੇ ਮੈਚ ਵਿੱਚ ਇੱਕ ਲੱਖ ਤੋਂ ਵੱਧ ਲੋਕ ਸਟੇਡੀਅਮ ਵਿੱਚ ਪਹੁੰਚ ਸਕਦੇ ਹਨ।

- PTC NEWS