IND vs SA 2nd Test: ਵਿਰਾਟ ਕੋਹਲੀ ਨੇ ਲਗਾਇਆ 7ਵਾਂ ਦੋਹਰਾ ਸੈਂਕੜਾ, ਬਣਾਏ ਨਵੇਂ ਰਿਕਾਰਡ

By  Jashan A October 11th 2019 03:38 PM

IND vs SA 2nd Test: ਵਿਰਾਟ ਕੋਹਲੀ ਨੇ ਲਗਾਇਆ 7ਵਾਂ ਦੋਹਰਾ ਸੈਂਕੜਾ, ਬਣਾਏ ਨਵੇਂ ਰਿਕਾਰਡ,ਪੁਣੇ: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਦੂਸਰਾ ਟੈਸਟ ਮੈਚ ਪੁਣੇ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਦੌਰਾਨ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸੈਂਕੜਾ ਲਗਾਇਆ ਅਤੇ ਮਗਰੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੋਹਰਾ ਸੈਂਕੜਾ ਲਗਾ ਕੇ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਦਾ 7ਵਾਂ ਦੋਹਰਾ ਸੈਂਕੜਾ ਲਗਾਇਆ।ਕੋਹਲੀ ਨੇ 250 ਦੌੜਾਂ ਪੂਰੀਆਂ ਕਰ ਲਈਆਂ ਹਨ।

https://twitter.com/BCCI/status/1182577020372320256?s=20

ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਛੇਵੇਂ ਅਤੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹ ਨੇ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਦੱਖਣੀ ਅਫਰੀਕਾ ਦੇ ਖਿਲਾਫ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਵੀ ਬਣ ਗਏ ਹਨ।ਕੋਹਲੀ ਨੇ ਟੈਸਟ ਕਰੀਅਰ ਵਿਚ ਆਪਣਾ 26 ਵਾਂ ਸੈਂਕੜਾ ਲਗਾਇਆ।

https://twitter.com/BCCI/status/1182584375872872448?s=20

ਉਹ ਅੰਤਰਰਾਸ਼ਟਰੀ ਕ੍ਰਿਕਟ 'ਚ 40 ਸੈਂਕੜੇ ਲਗਾਉਣ ਵਾਲਾ ਵਿਸ਼ਵ ਦਾ ਪਹਿਲਾ ਭਾਰਤੀ ਅਤੇ ਦੂਜਾ ਕਪਤਾਨ ਬਣ ਗਿਆ। ਇਸ ਮਾਮਲੇ ਵਿਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਵਿਸ਼ਵ ਪੱਧਰ 'ਤੇ 41 ਸੈਂਕੜੇ ਲਗਾਏ ਸਨ।

https://twitter.com/BCCI/status/1182587437781934081?s=20

ਇਕ ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ 150+ਦੌੜਾਂ

9 ਵਿਰਾਟ ਕੋਹਲੀ

8 ਡਾਨ ਬ੍ਰੈਡਮੈਨ

7 ਬ੍ਰਾਇਨ ਲਾਰਾ

7 ਮਹੇਲਾ ਜੈਵਰਧਨੇ

7 ਗ੍ਰੀਮ ਸਮਿਥ

7 ਮਾਈਕਲ ਕਲਾਰਕ

26ਵਾਂ ਟੈਸਟ-100 ਸਭ ਤੋਂ ਘੱਟ ਪਾਰੀਆਂ 'ਚ

69 ਡਾਨ ਬ੍ਰੈਡਮੈਨ

121 ਸਟੀਵ ਸਮਿਥ

136 ਸਚਿਨ ਤੇਂਦੁਲਕਰ

138 ਵਿਰਾਟ ਕੋਹਲੀ

144 ਸੁਨੀਲ ਗਾਵਸਕਰ

145 ਮੈਥਿਊ ਹੈਡਨ

https://twitter.com/BCCI/status/1182597606104453120?s=20

ਭਾਰਤ ਪਲੇਇੰਗ ਇਲੈਵਨ

ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕ.), ਅਜਿੰਕਿਆ ਰਹਾਣੇ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ

ਦੱਖਣੀ ਅਫਰੀਕਾ ਪਲੇਇੰਗ ਇਲੈਵਨ

ਡੀਨ ਐਲਗਰ, ਆਈਡਨ ਮਾਰਕਰਮ, ਥਿਊਨਿਸ ਡੀ ਬਰੂਇਨ, ਟੈਂਬਾ ਬਾਵੁਮਾ, ਫਾਫ ਡੂ ਪਲੇਸਿਸ (ਕ.), ਕੁਇੰਟਨ ਡੀ ਕੌਕ,ਸੇਨੂਰਨ ਮੁਥੂਸਾਮੀ, ਵੇਰੌਨ ਫਿਲੈਂਡਰ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਐਨੀਰਿਕ ਨੌਰਟਜੇ।

-PTC News

Related Post