IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ

By  Jashan A September 16th 2019 09:21 AM

IND vs SA: ਮੀਂਹ ਕਾਰਨ ਪਹਿਲਾ T20 ਮੈਚ ਰੱਦ, ਦਰਸ਼ਕਾਂ ਦੇ ਮੁਰਝਾਏ ਚਿਹਰੇ,ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਣ ਵਾਲਾ ਅੰਤਰਰਾਸ਼ਟਰੀ ਟੀ -20 ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਮੀਂਹ ਕਾਰਨ ਟਾਸ ਨਹੀਂ ਹੋ ਸਕਿਆ। https://twitter.com/BCCI/status/1173210507785818114?s=20 ਭਾਰੀ ਬਾਰਸ਼ ਦੇ ਦੌਰਾਨ ਮੈਚ ਅਧਿਕਾਰੀਆਂ ਨੇ ਲੰਬੇ ਇੰਤਜ਼ਾਰ ਤੋਂ ਬਾਅਦ 7.45 ਮਿੰਟ 'ਤੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਤੁਹਾਨੂੰ ਦੱਸ ਦਈਏ ਕਿ ਦੋਵਾਂ ਟੀਮਾਂ ਵਿਚਾਲੇ ਦੂਜਾ ਟੀ -20 ਮੈਚ 18 ਸਤੰਬਰ ਨੂੰ ਮੁਹਾਲੀ ਵਿੱਚ ਖੇਡਿਆ ਜਾਵੇਗਾ, ਜਦਕਿ ਤੀਜਾ ਅਤੇ ਆਖਰੀ ਮੈਚ 22 ਸਤੰਬਰ ਨੂੰ ਬੇੰਗਲੁਰੁ 'ਚ ਹੋਵੇਗਾ। ਹੋਰ ਪੜ੍ਹੋ: ਰੂਪਨਗਰ: 20 ਅਗਸਤ ਨੂੰ ਵੀ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ: ਡਿਪਟੀ ਕਮਿਸ਼ਨਰ https://twitter.com/BCCI/status/1173223642538369026?s=20 ਇਥੇ ਇਹ ਵੀ ਦੱਸ ਦਈਏ ਕਿ ਮੈਚ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਸੀ ਤੇ ਵੱਡੀ ਗਿਣਤੀ 'ਚ ਕ੍ਰਿਕਟ ਪ੍ਰੇਮੀ ਇਥੇ ਪਹੁੰਚੇ ਸਨ। ਮੈਚ ਰੱਦ ਹੋਣ ਕਾਰਨ ਦਰਸ਼ਕਾਂ ਬੇਹੱਦ ਨਿਰਾਸ਼ ਸਨ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਘਰ ਵਾਪਸੀ ਕਰਨੀ ਪਈ। https://twitter.com/BCCI/status/1173241746362261505?s=20 ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਦਾ ਘਰੇਲੂ ਰਿਕਾਰਡ ਕਾਫ਼ੀ ਮਾੜਾ ਹੈ। ਟੀਮ ਇੰਡੀਆ ਅਜੇ ਤੱਕ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਨੂੰ ਹਰਾਉਣ' ਚ ਸਫਲ ਨਹੀਂ ਹੋ ਸਕੀ। 2015 'ਚ ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੀ -20 ਘਰੇਲੂ ਲੜੀ ਖੇਡੀ ਸੀ। ਜਿਥੇ ਉਸਨੂੰ 0-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ। -PTC News

Related Post