ਰੂਪਨਗਰ: 20 ਅਗਸਤ ਨੂੰ ਵੀ ਸਾਰੇ ਵਿੱਦਿਅਕ ਅਦਾਰਿਆਂ ‘ਚ ਰਹੇਗੀ ਛੁੱਟੀ: ਡਿਪਟੀ ਕਮਿਸ਼ਨਰ

school

ਰੂਪਨਗਰ: 20 ਅਗਸਤ ਨੂੰ ਵੀ ਸਾਰੇ ਵਿੱਦਿਅਕ ਅਦਾਰਿਆਂ ‘ਚ ਰਹੇਗੀ ਛੁੱਟੀ: ਡਿਪਟੀ ਕਮਿਸ਼ਨਰ,ਰੂਪਨਗਰ: ਡਾਕਟਰ ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਿਲ੍ਹੇ ਵਿੱਚ ਸਥਿਤ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲ/ਕਾਲਜ/ਇੰਸਟੀਚਿਊਟ ਨੂੰ 20 ਅਗਸਤ ਦਿਨ ਮੰਗਲਵਾਰ ਨੂੰ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

schoolਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਭਾਰੀ ਬਰਸਾਤ ਪੈਣ ਨਾਲ ਆਮ ਜਨ ਜੀਵਨ ਤੇ ਅਸਰ ਪੈ ਰਿਹਾ ਹੈ ਅਤੇ ਬੱਚਿਆ ਨੂੰ ਸਕੂਲ, ਕਾਲਜ ਜਾਣ ਵਿੱਚ ਵੀ ਕਾਫੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੋਰ ਪੜ੍ਹੋ:ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ ਕੀਤਾ ਪੁੰਨ ਦਾ ਕੰਮ, ਵਿਦੇਸ਼ ਫਸੇ ਪੁੱਤ ਨੂੰ ਰੌਂਦੀ ਮਾਂ ਨਾਲ ਮਿਲਾਇਆ

schoolਅਜਿਹੀ ਸਥਿਤੀ ਵਿੱਚ ਕਈ ਵਾਰ ਜਾਨੀ ਮਾਲੀ ਨੁਕਸਾਨ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਸਕੂਲ/ਕਾਲਜ/ਇੰਸਟੀਚਿਊਟ ਬੱਚਿਆ ਦੀ ਸਿਹਤ ਅਤੇ ਆਮ ਜਨ-ਜੀਵਨ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਕਰਨੀ ਲਾਜਮੀ ਹੈ।

-PTC News