ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਚੀਨ ਨੂੰ ਦਿੱਤੀ ਚਿਤਾਵਨੀ, LAC 'ਤੇ ਚੀਨ ਦੀ ਹਰਕਤ ਸਵੀਕਾਰ ਨਹੀਂ

By  Shanker Badra June 20th 2020 01:18 PM

ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਚੀਨ ਨੂੰ ਦਿੱਤੀ ਚਿਤਾਵਨੀ, LAC 'ਤੇ ਚੀਨ ਦੀ ਹਰਕਤ ਸਵੀਕਾਰ ਨਹੀਂ:ਨਵੀਂ ਦਿੱਲੀ :  ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਆਰਕੇਐਸ ਭਦੌਰੀਆ ਨੇ ਅੱਜ ਕਿਹਾ ਹੈ ਕਿ ਅਸੀਂ ਕਿਸੇ ਵੀ ਕੀਮਤ 'ਤੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਾਂਗੇ। ਏਅਰਚੀਫ ਮਾਰਸ਼ਲ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੇ ਖੇਤਰ ਦਾ ਸੁਰੱਖਿਆ ਦ੍ਰਿਸ਼ ਸੁਝਾਅ ਦਿੰਦਾ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਹਰ ਸਮੇਂ ਤਿਆਰ ਅਤੇ ਚੌਕਸ ਰਹਿੰਦੀਆਂ ਹਨ। ਆਰਕੇਐਸ ਭਦੌਰੀਆ ਨੇ ਕਿਹਾ ਕਿ ਅਸੀਂ ਲੱਦਾਖ ਵਿਚ LAC ਉਤੇ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨਾ ਚਾਹੁੰਦੇ ਹਾਂ, ਪਰ ਅਸੀਂ ਚੀਨ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਫੌਜ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

India-China: Air Force Chief RKS Bhadauria Says , Sacrifice of Galwan Valley braves will never go in vain ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਚੀਨ ਨੂੰ ਦਿੱਤੀ ਚਿਤਾਵਨੀ, LAC 'ਤੇ ਚੀਨ ਦੀ ਹਰਕਤ ਸਵੀਕਾਰ ਨਹੀਂ

ਹਵਾਈ ਸੈਨਾ ਦੇ ਮੁਖੀ ਨੇ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸ਼ਹੀਦ ਕਰਨਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ,ਕਰਨਲ ਸੰਤੋਸ਼ ਬਾਬੂ ਅਤੇ ਉਨ੍ਹਾਂ ਦੇ ਬਹਾਦਰ ਜਵਾਨ ਜਿਨ੍ਹਾਂ ਨੇ  ਗਲਵਾਨ ਵਾਦੀ ਵਿੱਚ ਐਲਏਸੀ ਦਾ ਬਚਾਅ ਕਰਦਿਆਂ ਕੁਰਬਾਨੀਆਂ ਦਿੱਤੀਆਂ ਹਨ,, "ਕਿਰਪਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੇਰੇ ਨਾਲ ਸ਼ਾਮਲ ਹੋਵੋ। ਇਹ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਬਹਾਦਰੀ ਨਾਲ ਕਿਸੇ ਵੀ ਕੀਮਤ ਤੇ ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਸਾਡਾ ਸੰਕਲਪ ਦਰਸਾਉਂਦਾ ਹੈ।

ਦੱਸਣਯੋਗ ਹੈ ਕਿ ਚੀਨ ਨਾਲ ਜਾਰੀ ਤਣਾਅ ਦੇ ਵਿਚਕਾਰ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ। ਹਵਾਈ ਸੈਨਾ ਨੇ ਲੇਹ-ਲੱਦਾਖ ਵਿਚ ਵੀ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਏਅਰਚੀਫ ਮਾਰਸ਼ਲ ਆਰਕੇਐਸ ਭਦੌਰੀਆ ਹਵਾਈ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੋ ਦਿਨਾਂ ਤੋਂ ਲੇਹ ਅਤੇ ਸ੍ਰੀਨਗਰ ਗਏ ਹਨ। ਇਸ ਦੌਰਾਨ ਹਵਾਈ ਸੈਨਾ ਦੇ ਮੁਖੀ ਨੇ ਤਿਆਰੀਆਂ ਸੰਬੰਧੀ ਪੂਰੀ ਜਾਣਕਾਰੀ ਲਈ ਹੈ।

-PTCNews

Related Post