ਭਾਰਤ ਨੇ 75 ਕਰੋੜ ਟੀਕਾਕਰਣ ਦਾ ਆਂਕੜਾ ਕੀਤਾ ਪਾਰ, WHO ਨੇ ਕੀਤੀ ਸ਼ਲਾਘਾ

By  Riya Bawa September 13th 2021 08:37 PM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੇਸ਼ਕ ਹੁਣ ਫਿਰ ਤੋਂ ਘਟਨੇ ਸ਼ੁਰੂ ਹੋ ਗਏ ਹਨ ਪਰ ਅਜੇ ਵੀ ਕੋਰੋਨਾ ਵੈਕਸੀਨ ਲਗਾਤਾਰ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਦੇਸ਼ ਵਿੱਚ ਕੋਰੋਨਾ ਵਿਰੁੱਧ ਜਾਰੀ ਕੀਤੇ ਗਏ ਟੀਕਿਆਂ ਦੀ ਗਿਣਤੀ 75 ਕਰੋੜ ਨੂੰ ਪਾਰ ਕਰ ਗਈ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਅਤੇ ਕਿਹਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬਕਾ ਸਾਥ, ਸਬਕਾ ਪ੍ਰਿਆਸ ਦੇ ਮੰਤਰ ਨਾਲ, ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਲਗਾਤਾਰ ਨਵੇਂ ਆਯਾਮ ਬਣਾ ਰਹੀ ਹੈ। ਆਜ਼ਾਦੀ ਦੇ 75 ਵੇਂ ਸਾਲ ਵਿੱਚ ਦੇਸ਼ ਨੇ 75 ਕਰੋੜ ਟੀਕਾਕਰਣ ਦਾ ਅੰਕੜਾ ਪਾਰ ਕਰ ਲਿਆ ਹੈ। WHO ਨੇ ਕਿਹਾ ਕਿ ਭਾਰਤ ਨੇ ਸਿਰਫ 13 ਦਿਨਾਂ ਵਿੱਚ 65 ਕਰੋੜ ਤੋਂ 75 ਕਰੋੜ ਦੇ ਅੰਕੜੇ ਨੂੰ ਛੂਹ ਲਿਆ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਸਰਕਾਰ ਨੂੰ ਕੋਵਿਡ ਵਿਰੋਧੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਵਧਾਈ ਵੀ ਦਿੱਤੀ ਹੈ। ਇਕ ਰਿਪੋਰਟ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਨੇ ਤੇਜ਼ੀ ਨਾਲ ਟੀਕਾਕਰਨ ਕਰ ਕੇ ਸਿਰਫ 13 ਦਿਨਾਂ ਵਿੱਚ ਲੋਕਾਂ ਨੂੰ 100 ਕਰੋੜ ਖੁਰਾਕਾਂ ਦੇਣ ਦਾ ਕੰਮ ਕੀਤਾ ਹੈ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ 75 ਕਰੋੜ ਟੀਕੇ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਟੀਕਾਕਰਨ ਦੀ ਮੁਹਿੰਮ ਵਿੱਚ ਭਾਰਤ ਦੁਨੀਆ ਦੇ ਦੇਸ਼ਾਂ ਦੇ ਮੁਕਾਬਲੇ ਬਹੁਤ ਅੱਗੇ ਆ ਗਿਆ ਹੈ।

-PTC News

Related Post