ਜਾਣੋ ਕੋਰੋਨਾ ਵੈਕਸੀਨ ਲਗਵਾਉਣ ਲਈ ਕੇਂਦਰ ਨੇ ਕੀਤੇ ਕਿਹੜੇ ਵੱਡੇ ਬਦਲਾਅ

By  Jagroop Kaur March 23rd 2021 03:34 PM -- Updated: March 23rd 2021 03:46 PM

ਨਵੀਂ ਦਿੱਲੀ— ਲਗਾਤਾਰ ਵੱਧ ਰਹੀ ਕੋਰੋਨਾ ਵਾਇਰਸ ਦੀ ਲੱਗ ਨੂੰ ਦੇਖਦੇ ਹੋਏ ਕੇਂਦਰ ਵੱਲੋਂ ਲਗਾਤਾਰ ਲੋਕ ਭਲਾਈ ਲਈ ਤਬਦੀਲੀਆਂ ਕੀਤੀ ਜਾ ਰਹੀਆਂ ਹਨ। ਉਥੇ ਹੀ ਹੁਣ ਕੋਰੋਨਾ ਵੈਕਸੀਨ ਟੀਕਾਕਰਨ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ 1 ਅਪ੍ਰੈਲ 2021 ਤੋਂ ਦੇਸ਼ ’ਚ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇਗਾ। 1 ਅਪ੍ਰੈਲ ਤੋਂ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਹਰ ਵਿਅਕਤੀ ਨੂੰ ਟੀਕਾ ਲਾਇਆ ਜਾਵੇਗਾ। 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਲੋਕਾਂ ਨੂੰ ਸਿਰਫ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਇਸ ਦੀ ਜਾਣਕਾਰੀ ਦਿੰਦੇ ਹੋਏ ”ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਰੇ ਯੋਗ ਤੁਰੰਤ ਰਜਿਸਟਰ ਹੋ ਕੇ ਟੀਕਾ ਲਗਵਾਉਣ ਤਾਂ ਜੋ ਇਸ ਲਾਗ ਤੋਂ ਰਾਹਤ ਪਾਈ ਜਾ ਸਕੇਇਸ ਦੌਰਾਨ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਫਿਲਹਾਲ 45 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਲਈ ਇਹ ਫੈਸਲਾ ਲਿਆ ਹੈ।Prakash Javadekar gets his first jab of Covid-19 vaccine in Pune | Business  Standard News

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਇਸ ਤੋਂ ਹੇਠਾਂ ਦੀ ਉਮਰ ਵਾਲਿਆਂ ਲਈ ਟੀਕਾਕਰਨ ਦਾ ਫ਼ੈਸਲਾ ਅੱਗੇ ਲਿਆ ਜਾਵੇਗਾ। ਦੇਸ਼ ’ਚ ਹੁਣ ਤੱਕ 4,84,94,594 ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ। ਜਦਕਿ ਕਰੀਬ 80 ਲੱਖ ਲੋਕਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਵੀ ਲਾਈ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਮਾਸਕ ਅਤੇ ਦੋ ਗਜ ਦੀ ਦੂਰੀ ਬਹੁਤ ਹੀ ਲਾਜ਼ਮੀ ਹੈ। ਕੋਰੋਨਾ ਵੈਕਸੀਨ ਇਕ ਸੁਰੱਖਿਆ ਕਵਚ ਵਾਂਗ ਹੈ।

Related Post