ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ 'ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ

By  Shanker Badra August 27th 2019 01:29 PM -- Updated: August 27th 2019 01:31 PM

ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ 'ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ: ਦੇਹਰਾਦੂਨ : ਉੱਤਰਾਖੰਡ ਅਤੇ ਭਾਰਤ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਕੰਚਨ ਚੌਧਰੀ ਭੱਟਾਚਾਰੀਆ ਦਾ ਲੰਬੀ ਬੀਮਾਰੀ ਤੋਂ ਬਾਅਦ ਕੱਲ ਰਾਤ ਮੁੰਬਈ 'ਚ ਦਿਹਾਂਤ ਹੋ ਗਿਆ ਹੈ।ਜਿਸ ਤੋਂ ਬਾਅਦ ਪੂਰਾ ਦੇਸ਼ ਸਦਮੇ 'ਚ ਹਨ ,ਕਿਉਂਕਿ ਕੰਚਨ ਚੌਧਰੀ ਦੇਸ਼ ਦੀ ਪਹਿਲੀ ਮਹਿਲਾ ਡੀਜੀਪੀ ਸੀ। [caption id="attachment_333209" align="aligncenter" width="300"]India first woman DGP Kanchan Chaudhary Bhattacharya passes away ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ 'ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ[/caption] ਕੰਚਨ ਚੌਧਰੀ ਦੇ ਦਿਹਾਂਤ ਤੋਂ ਬਾਅਦ ਉੱਤਰਾਖੰਡ ਪੁਲਿਸ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕੰਚਨ ਚੌਧਰੀ ਭੱਟਾਚਾਰੀਆ ਨੂੰ ਯਾਦ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਹੈ : ਪ੍ਰਦੇਸ਼ ਦੀ ਸਾਬਕਾ ਡੀ.ਜੀ.ਪੀ. ਕੰਚਨ ਚੌਧਰੀ ਭੱਟਾਚਾਰੀਆ, 1973 ਬੈਂਚ ਦੀ ਆਈ.ਪੀ.ਐੱਸ. ਅਧਿਕਾਰੀ, ਜੋ ਕੁਝ ਸਮੇਂ ਤੋਂ ਬੀਮਾਰ ਸੀ ਦੇ ਦੇਹਾਂਤ 'ਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੋਗ ਜ਼ਾਹਿਰ ਕਰਦੀ ਹੈ ਅਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੀ ਹੈ।'' [caption id="attachment_333207" align="aligncenter" width="300"]India first woman DGP Kanchan Chaudhary Bhattacharya passes away ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ 'ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ[/caption] ਦੱਸਿਆ ਜਾਂਦਾ ਹੈ ਕਿ ਕੰਚਨ ਚੌਧਰੀ ਨੇ ਰਿਟਾਇਰਮੈਂਟ ਤੋਂ ਬਾਅਦ ਸਿਆਸਤ ਵਿਚ ਆਪਣੀ ਕਿਸਮਤ ਅਜਮਾਈ ਸੀ ਪਰ ਸਫ਼ਲ ਨਹੀਂ ਹੋ ਸਕੀ। ਉਨ੍ਹਾਂ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਰੀਦੁਆਰ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਤੋਂ ਚੋਣ ਲੜੀ ਸੀ ਪਰ ਚੋਣ ਹਾਰ ਗਈ ਸੀ। [caption id="attachment_333208" align="aligncenter" width="300"]India first woman DGP Kanchan Chaudhary Bhattacharya passes away ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ ਦਾ ਮੁੰਬਈ 'ਚ ਦਿਹਾਂਤ , ਉੱਤਰਾਖੰਡ ਪੁਲਿਸ ਨੇ ਕੀਤਾ ਇਹ ਟਵੀਟ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਲੀਗੜ੍ਹ ‘ਚ ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਹੋਇਆ ਹਾਦਸਾਗ੍ਰਸਤ ,ਪਾਇਲਟਾਂ ਨੂੰ ਕੱਢਿਆ ਬਾਹਰ ਜ਼ਿਕਰਯੋਗ ਹੈ ਕਿ ਕੰਚਨ 1973 ਬੈਂਚ ਦੀ ਆਈ.ਪੀ.ਐੱਸ. ਅਧਿਕਾਰੀ ਵੀ ਰਹਿ ਚੁੱਕੀ ਹੈ, ਜਿਨ੍ਹਾਂ ਦੀ 2004 ਵਿਚ ਉੱਤਰਾਖੰਡ ਦੇ ਡੀ.ਜੀ.ਪੀ. ਵਜੋਂ ਨਿਯੁਕਤੀ ਨੇ ਇਤਿਹਾਸ ਰਚਿਆ ਸੀ। ਉਹ 31 ਅਕਤੂਬਰ 2007 ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਰਿਟਾਇਰਡ (ਸੇਵਾ ਮੁਕਤ) ਹੋ ਗਈ ਸੀ। -PTCNews

Related Post